ਗਾਇਕ ਐਲੀ ਮਾਂਗਟ ਨੂੰ ਅਦਾਲਤ ਨੇ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

0
100

ਐੱਸ. ਏ. ਐੱਸ. ਨਗਰ, (TLT)- ਗਾਇਕ ਐਲੀ ਮਾਂਗਟ ਅਤੇ ਹਰਦੀਪ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਹਾਂ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਉੱਥੇ ਹੀ ਇਸ ਮੌਕੇ ਐਲੀ ਮਾਂਗਟ ਨੇ ਕਿਹਾ ਕਿ ਮੈਨੂੰ ਕਾਨੂੰਨ ‘ਤੇ ਭਰੋਸਾ ਹੈ ਅਤੇ ਪੁਲਿਸ ਜੋ ਵੀ ਕਾਰਵਾਈ ਕਰੇਗੀ, ਮਨਜ਼ੂਰ ਹੈ। ਪੁਲਿਸ ਨੇ ਮੀਡੀਆ ਤੋਂ ਬਚਾਉਂਦਿਆਂ ਹੋਇਆਂ ਐਲੀ ਮਾਂਗਟ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਇਸ ਮੌਕੇ ਉਸ ਦੇ ਬਹੁਤ ਸਾਰੇ ਸਮਰਥਕ ਵੀ ਅਦਾਲਤ ‘ਚ ਮੌਜੂਦ ਸਨ। ਪੁਲਿਸ ਦਾ ਕਹਿਣਾ ਹੈ ਕਿ ਰੰਮੀ ਰੰਧਾਵਾ ਅਤੇ ਉਸ ਦੇ ਭਰਾ ਪ੍ਰਿੰਸ ਰੰਧਾਵਾ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਐਲੀ ਮਾਂਗਟ ਅਤੇ ਰੰਮੀ ਰੰਧਾਵਾ ਨੇ ਸੋਸ਼ਲ ਮੀਡੀਆ ‘ਤੇ ਇਕ ਦੂਜੇ ਨੂੰ ਧਮਕੀਆਂ ਦਿੰਦੇ ਹੋਏ 11 ਸਤੰਬਰ ਦੀ ਤਰੀਕ ਮਿੱਥ ਕੇ ਸੈਕਟਰ-88 ‘ਚ ਇਕ ਦੂਜੇ ਨੂੰ ਦੇਖ ਲੈਣ ਲਈ ਕਿਹਾ ਸੀ। ਇਹ ਮਾਮਲਾ ਇਕ ਗਾਣੇ ਨੂੰ ਲੈ ਕੇ ਗਰਮਾਇਆ ਸੀ, ਜਿਸ ‘ਚ ਇਕ ਗਾਇਕ ਵਲੋਂ ਦੂਜੇ ਗਾਇਕ ਨੂੰ ਗਲਤ ਗਾਣਾ ਗਾਉਣ ਲਈ ਵਰਜਿਆ ਸੀ।

LEAVE A REPLY