ਸਕੂਲੀ ਵੈਨ ਅਤੇ ਛੋਟੇ ਹਾਥੀ ਵਿਚਾਲੇ ਹੋਈ ਟੱਕਰ ‘ਚ ਚਾਰ ਬੱਚਿਆਂ ਸਣੇ ਅੱਠ ਜ਼ਖ਼ਮੀ

0
90

ਤਪਾ ਮੰਡੀ, (TLT)- ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਪਿੰਡ ਘੁੰਨਸਾਂ ਨਜ਼ਦੀਕ ਅੱਜ ਇੱਕ ਸਕੂਲੀ ਵੈਨ ਅਤੇ ਛੋਟੇ ਹਾਥੀ ਵਿਚਾਲੇ ਹੋਈ ਟੱਕਰ ‘ਚ ਅੱਠ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ‘ਚ 4 ਬੱਚੇ ਅਤੇ ਇੱਕ ਔਰਤ ਵੀ ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲੀ ਵੈਨ ‘ਚ ਕੁੱਲ 15 ਬੱਚੇ ਸਵਾਰ ਸਨ ਅਤੇ ਇਹ ਬੱਚੇ ਛੁੱਟੀ ਹੋਣ ਉਪਰੰਤ ਆਪਣੇ ਘਰ ਵਾਪਸ ਪਰਤ ਰਹੇ ਸਨ। ਇਸ ਦੌਰਾਨ ਪਿੰਡ ਘੁੰਨਸਾਂ ਨਜ਼ਦੀਕ ਅੱਗੇ ਜਾ ਰਿਹਾ ਇੱਕ ਛੋਟਾ ਹਾਥੀ, ਜਿਹੜਾ ਕਿ ਅਚਾਨਕ ਪਲਟ ਗਿਆ, ਨਾਲ ਵੈਨ ਟਕਰਾਅ ਗਈ। ਫਿਲਹਾਲ ਸਾਰੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਤਪਾ ਵਿਖੇ ਦਾਖ਼ਲ ਕਰਾਇਆ ਗਿਆ ਹੈ।

school-12a

school-12b

LEAVE A REPLY