ਹਵਾਈ ਅੱਡਾ ਰੋਡ ‘ਤੇ ਦੋਧੀ ਯੂਨੀਅਨ ਨੇ ਲਾਇਆ ਨਾਕਾ, ਸ਼ਹਿਰ ‘ਚ ਦੁੱਧ ਦੀ ਸਪਲਾਈ ਹੋਈ ਠੱਪ

0
39

ਹਰਸਾ ਛੀਨਾ, (TLT) ਦੁੱਧ ਦੀ ਕੀਮਤ ਸਹੀ ਨਾ ਮਿਲਣ ਦੇ ਵਿਰੋਧ ‘ਚ ਦੋਧੀ ਯੂਨੀਅਨ ਪੰਜਾਬ ਦੇ ਸੱਦੇ ‘ਤੇ ਅੱਜ ਦੋਧੀ ਯੂਨੀਅਨ ਅਜਨਾਲਾ ਵਲੋਂ ਅੰਮ੍ਰਿਤਸਰ ਹਵਾਈ ਅੱਡਾ ਰੋਡ ‘ਤੇ ਨਾਕੇਬੰਦੀ ਕਰਕੇ ਸ਼ਹਿਰ ‘ਚ ਹੋਣ ਵਾਲੀ ਦੁੱਧ ਦੀ ਸਪਲਾਈ ਨੂੰ ਰੋਕ ਦਿੱਤਾ ਗਿਆ ਹੈ। ਦੋਧੀ ਯੂਨੀਅਨ ਦੇ ਤਹਿਸੀਲ ਪ੍ਰਧਾਨ ਸੁਰਜੀਤ ਸਿੰਘ ਬੱਲ ਦੀ ਅਗਵਾਈ ‘ਚ ਮੈਂਬਰਾਂ ਨੇ ਅਜਨਾਲਾ ਤਹਿਸੀਲ ਤੋਂ ਆਉਂਦੇ ਦੋਧੀਆਂ ਨੂੰ ਰੋਕ ਕੇ ਉਨ੍ਹਾਂ ਨੂੰ ਸ਼ਹਿਰ ‘ਚ ਦੁੱਧ ਦੀ ਸਪਲਾਈ ਕਰਨ ਤੋਂ ਰੋਕਿਆ। ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਹਲਵਾਈਆਂ ਵਲੋਂ ਮਿੱਥੀ ਕੀਮਤ ਤੋਂ ਵੀ ਘੱਟ ਕੀਮਤ ਦੇਣ ‘ਤੇ ਇਹ ਧਰਨਾ ਲਗਾਇਆ ਗਿਆ ਹੈ ਅਤੇ ਮੰਗਾਂ ਮੰਨੇ ਜਾਣ ਤੱਕ ਧਰਨਾ ਜਾਰੀ ਰੱਖਦਿਆਂ ਸ਼ਹਿਰ ‘ਚ ਹੋਣ ਵਾਲੀ ਦੁੱਧ ਦੀ ਸਪਲਾਈ ਰੋਕੀ ਜਾਵੇਗੀ।