ਪਾਕਿਸਤਾਨ ਦੀਆਂ ਮੁਸ਼ਕਲਾਂ ਵਧੀਆਂ, ਪੀਓਕੇ ‘ਚ ਉੱਠੀ ਆਜ਼ਾਦੀ ਦੀ ਮੰਗ, 22 ਲੋਕ ਗ੍ਰਿਫ਼ਤਾਰ

0
139

ਕਰਾਚੀ (TLT)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਮੁਸੀਬਤਾਂ ਵਧਦੀਆਂ ਜਾ ਰਹੀਆਂ ਹਨ। ਕਸ਼ਮੀਰ ਤੋਂ ਧਾਰਾ 370 ਖ਼ਤਮ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਇਸ ਮੁੱਦੇ ਨੂੰ ਲਗਾਤਾਰ ਕੌਮਾਂਤਰੀ ਮੁੱਦਾ ਬਣਾਉਣ ਦੀ ਕੋਸ਼ਿਸ ‘ਚ ਨਾਕਾਮ ਸਾਬਿਤ ਹੋ ਰਿਹਾ ਹੈ। ਇਸ ਕੜੀ ‘ਚ ਮਕਬੂਜ਼ਾ ਕਸ਼ਮੀਰ (ਪੀਓਕੇ) ‘ਚ ਉੱਠੀ ਆਜ਼ਾਦੀ ਦੀ ਮੰਗ ਨੇ ਇਮਰਾਨ ਸਰਕਾਰ ਦਾ ਸਿਰ ਦਰਦ ਹੋਰ ਵਧਾ ਦਿੱਤਾ ਹੈ। ਪੀਓਕੇ ‘ਚ ਆਜ਼ਾਦੀ ਦੀ ਮੰਗ ਉੱਠ ਰਹੀ ਹੈ। ਇੱਥੇ ਦੇ ਲੋਕਾਂ ਦੀ ਆਜ਼ਾਦੀ ਦੀ ਮੰਗ ਸਬੰਧੀ ਲਗਾਤਾਰ ਆਵਾਜ਼ ਬੁਲੰਦ ਹੋ ਰਹੀ ਹੈ। ਇਸ ਦੌਰਾਨ ਇੱਥੇ ਆਜ਼ਾਦੀ ਦੀ ਮੰਗ ਕਰ ਰਹੇ 22 ਲੋਕਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇਸ ਪ੍ਰਦਰਸ਼ਨ ਦੌਰਾਨ ਪੁਲਿਸ ਤੇ ਪ੍ਰਦਰਸ਼ਨਕਾਰੀਆਂ ‘ਚ ਹਿੰਸਕ ਝੜਕਾਂ ਵੀ ਹੋਈਆਂ।
ਇਸ ਝੜਪ ‘ਚ ਮੁੱਜ਼ਫ਼ਰਾਬਾਦ ‘ਚ ਐੱਲਓਸੀ ਨੇੜੇ ਦੇਖਣ ਨੂੰ ਮਿਲੀ। ਇੱਥੇ ਪ੍ਰਦਰਸ਼ਨ ਸੋਮਵਾਰ ਨੂੰ ਵੀ ਜਾਰੀ ਰਿਹਾ। ਇਲਾਕੇ ‘ਚ ਮੋਬਈਲ ਫੋਨ ਸਰਵਿਸ ਬੰਦ ਕਰ ਦਿੱਤੀ ਗਈ ਹੈ। ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ(ਜੇਕੇਐੱਲਐੱਫ) ਦੇ ਪ੍ਰਮੁੱਖ ਮੁਹੰਮਦ ਸਗੀਰ ਦੀ ਅਗਵਾਈ ‘ਚ ਇਹ ਪ੍ਰਦਸ਼ਨ ਕੀਤਾ ਗਿਆ ਸੀ।
ਪ੍ਰਦਰਸ਼ਨਕਾਰੀਆਂ ‘ਤੇ ਅੱਥਰੂ ਗੈਸ ਦਾ ਇਸਤੇਮਾਲ
ਜ਼ਿਲ੍ਹਾ ਪ੍ਰਮੁੱਖ ਤਾਹਿਰ ਮਹਿਮੂਦ ਕੁਰੈਸ਼ੀ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ‘ਤੇ ਅੱਥਰੂ ਗੈਸ ਦੇ ਗੋਲੇ ਦਾ ਇਸਤੇਮਾਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨਕਾਰੀ ਲਗਾਤਾਰ ਐੱਲਓਸੀ ਵੱਲ ਵੱਧ ਰਹੇ ਸਨ, ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕੁਝ ਲੋਕ ਪਹਾੜੀਆਂ ‘ਤੇ ਚੜ ਗਏ ਤੇ ਉਨ੍ਹਾਂ ਨੇ ਪੁਲਿਸ ‘ਤੇ ਪੱਥਰਬਾਜ਼ੀ ਕੀਤੀ। ਅਜਿਹੇ ‘ਚ ਪੁਲਿਸ ਨੂੰ ਅੱਥਰੂ ਗੈਸ ਦਾ ਇਸਤੇਮਾਲ ਕਰਨਾ ਪਿਆ।
ਜੇਕੇਐੱਲਐੱਫ ਦੇ 40 ਤੋਂ ਜ਼ਿਆਦਾ ਮੈਂਬਰ ਗ੍ਰਿਫ਼ਤਾਰ
ਵਿਰੋਧ ਸਥਾਨ ‘ਤੇ ਮੋਜੂਦ ਜੇਕੇਐੱਲਐੱਫ ਦੇ ਇਕ ਸੀਨੀਅਰ ਆਗੂ ਤੌਕਿਰ ਗਿਲਾਨੀ ਨੇ ਕਿਹਾ ਕਿ ਜੇਕੇਐੱਲਐੱਫ ਦੇ 40 ਤੋਂ ਜ਼ਿਆਦਾ ਮੈਂਬਰਾਂ ਨੂੰ ਰਾਤੋਂ-ਰਾਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਨ੍ਹਾਂ ‘ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਆਪਣਾ ਵਿਰੋਧ ਖ਼ਤਮ ਕਰਨ।

LEAVE A REPLY