ਦੇਸ਼ ਦੀ ਆਰਥਿਕ ਮੰਦੀ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ ਚੰਦਰਯਾਨ-2 ਮਿਸ਼ਨ- ਮਮਤਾ ਬੈਨਰਜੀ

0
116

ਕੋਲਕਾਤਾ, (TLT)- ਚੰਦਰਮਾ ‘ਤੇ ਚੰਦਰਯਾਨ-2 ਦੀ ਲੈਂਡਿੰਗ ਤੋਂ ਕੁਝ ਸਮਾਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਹੈ। ਮਮਤਾ ਨੇ ਆਪਣੇ ਇੱਕ ਭਾਸ਼ਣ ‘ਚ ਕਿਹਾ ਹੈ ਕਿ ਮੋਦੀ ਸਰਕਾਰ ਚੰਦਰਯਾਨ ਮਿਸ਼ਨ ਦਾ ਪ੍ਰਚਾਰ ਕੁਝ ਇਸ ਤਰ੍ਹਾਂ ਕਰ ਰਹੀ ਹੈ, ਜਿਵੇਂ ਕਿ ਇਸ ਤੋਂ ਪਹਿਲਾਂ ਭਾਰਤ ਨੇ ਕਿਸੇ ਸਪੇਸ ਮਿਸ਼ਨ ਦਾ ਸੰਚਾਲਨ ਹੀ ਨਾ ਕੀਤਾ ਹੋਵੇ। ਮਮਤਾ ਨੇ ਕਿਹਾ ਕਿ ਦੇਸ਼ ‘ਚ ਉਪਜੇ ਆਰਥਿਕ ਸੰਕਟ ਨੂੰ ਲੁਕਾਉਣ ਲਈ ਕੇਂਦਰ ਸਰਕਾਰ ਚੰਦਰਯਾਨ-2 ਦੇ ਮੁਹਿੰਮ ਦੀ ਵਰਤੋਂ ਕਰ ਰਹੀ ਹੈ।

LEAVE A REPLY