ਸਤਨਾਮ ਸਿੰਘ ਦੀ ਲਾਸ਼ ਗੁੰਮ ਹੋਣ ਦੇ ਪਰਿਵਾਰਕ ਮੈਂਬਰਾਂ ਨੇ ਲਗਾਏ ਦੋਸ਼

0
81

ਬਟਾਲਾ, (TLT)- ਕੱਲ੍ਹ ਬਟਾਲਾ ‘ਚ ਹੋਈ ਦਰਦਨਾਕ ਘਟਨਾ ਨਾਲ ਜਿੱਥੇ ਲੋਕਾਂ ਦੇ ਮਨਾਂ ‘ਚ ਉਦਾਸੀ ਛਾਈ ਹੋਈ ਹੈ, ਉੱਥੇ ਇਕ ਹੋਰ ਅਫ਼ਸੋਸਨਾਕ ਮਾਮਲਾ ਸਾਹਮਣੇ ਆਇਆ ਹੈ। ਹਾਦਸਾਗ੍ਰਸਤ ਹੋਏ ਸਤਨਾਮ ਸਿੰਘ ਅੰਮ੍ਰਿਤਸਰ ਬਾਰੇ ਕੋਈ ਥਹੁ ਪਤਾ ਨਾ ਲੱਗਣ ‘ਤੇ ਅੱਜ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਪਹੁੰਚੇ। ਸਤਨਾਮ ਸਿੰਘ ਦਾ ਭਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੇ ਕੱਲ੍ਹ ਪਹਿਲੇ ਦਿਨ ਹੀ ਪਟਾਕਾ ਫ਼ੈਕਟਰੀ ‘ਚ ਕੰਮ ‘ਤੇ ਆਇਆ ਸੀ, ਸਤਨਾਮ ਸਿੰਘ ਅਤੇ ਉਨ੍ਹਾਂ ਨੇ ਅੱਜ ਹਿੰਦੀ ਦੀ ਇਕ ਅਖ਼ਬਾਰ ‘ਚ ਛਪੀ ਫ਼ੋਟੋ ਦੇਖੀ ਜੋ ਕਿ ਮ੍ਰਿਤਕ ਹਾਲਤ ‘ਚ ਲਗਦੀ ਹੈ। ਪ੍ਰੰਤੂ ਜਦੋਂ ਹਸਪਤਾਲ ਪਹੁੰਚੇ ਤਾਂ ਉੱਥੇ ਲਾਸ਼ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਮੁਤਾਬਿਕ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਮੌਤਾਂ ਦੀ ਜਾਰੀ ਹੋਈ ਲਿਸਟ ‘ਚ ਵੀ ਸਤਨਾਮ ਸਿੰਘ ਦਾ ਨਾ ਨਹੀਂ ਅਤੇ ਪੋਸਟ ਮਾਰਟਮ ਕਮਰ ‘ਚ ਪਈਆਂ ਤਿੰਨ ਲਾਸ਼ਾਂ ‘ਚ ਉਨ੍ਹਾਂ ਮੁਤਾਬਿਕ ਸਤਨਾਮ ਸਿੰਘ ਨਹੀਂ ਹੈ।

LEAVE A REPLY