ਪੁਲਿਸ ਵਲੋਂ 175 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

0
107

ਪਠਾਨਕੋਟ, (TLT)- ਥਾਣਾ ਡਵੀਜ਼ਨ ਨੰਬਰ-2 ਦੀ ਪੁਲਿਸ ਨੇ 175 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ ਰਜਿੰਦਰ ਮਨਹਾਸ ਅਤੇ ਥਾਣਾ ਡਵੀਜ਼ਨ ਨੰਬਰ-2 ਦੇ ਐੱਸ. ਐੱਚ. ਓ. ਇਕਬਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪੀ. ਸੀ. ਆਰ. ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਠਾਨਕੋਟ ਦੇ ਧੀਰਾ ਖੇਤਰ ‘ਚ ਨਾਜਾਇਜ਼ ਸ਼ਰਾਬ ਦੀ ਸਪਲਾਈ ਹੋਣੀ ਹੈ। ਇਸ ‘ਤੇ ਕਾਰਵਾਈ ਕਰਦਿਆਂ ਪੀ. ਸੀ. ਆਰ. ਮੁਲਾਜ਼ਮ ਮੌਕੇ ‘ਤੇ ਪਹੁੰਚੇ। ਇਸ ਸੰਬੰਧੀ ਜਦੋਂ ਤਸਕਰਾਂ ਨੂੰ ਪਤਾ ਲੱਗਾ ਤਾਂ ਉਹ ਪੀ.ਸੀ.ਆਰ ਮੁਲਾਜ਼ਮਾਂ ਨੂੰ ਟੱਕਰ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਏ। ਟੱਕਰ ਦੌਰਾਨ ਤਸਕਰਾਂ ਦੀ ਕਾਰ ਦਾ ਬੰਪਰ ਟੁੱਟ ਕੇ ਡਿਗ ਗਿਆ, ਜਿਸ ਤੋਂ ਉਨ੍ਹਾਂ ਨੂੰ ਟਰੇਸ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਜਦੋਂ ਪੁਲਿਸ ਵਲੋਂ ਇਕ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 175 ਨਾਜਾਇਜ਼ ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਸਾਰੀ ਘਟਨਾ ‘ਚ ਪੀ. ਐੱਚ. ਸੀ. ਬ੍ਰਹਮ ਦੱਤ ਅਤੇ ਏ. ਐੱਸ. ਆਈ. ਸੁਖਦੇਵ ਕੁਮਾਰ ਜ਼ਖ਼ਮੀ ਹੋਏ ਹਨ।

LEAVE A REPLY