ਹੜ੍ਹ ਪੀੜਤਾਂ ਲਈ ਹਵਾਈ ਸੈਨਾ ਦੇ 3 ਹੈਲੀਕਾਪਟਰਾਂ ਦੀਆਂ ਸੇਵਾਵਾਂ ਆਰੰਭ

0
97

ਸ਼ਾਹਕੋਟ, (TLT)- ਸ਼ਾਹਕੋਟ ਤਹਿਸੀਲ ਦੇ ਲੋਹੀਆਂ ਖੇਤਰ ਵਿਚ ਸਤਲੁਜ ਦਰਿਆ ਦਾ ਪੱਧਰ ਵਧਣ ਨਾਲ ਆਏ ਹੜ੍ਹ ਕਾਰਨ ਹੜ੍ਹ ਦੇ ਪਾਣੀ ਦੀ ਮਾਰ ਝੱਲ ਰਹੇ ਲੋਕਾਂ ਨੂੰ ਰਾਹਤ ਪਹੁੰਚਾਉਣ ਤੇ ਉਨ੍ਹਾਂ ਤੱਕ ਖਾਣਾ ਤੇ ਪਾਣੀ ਪਹੁੰਚਾਉਣ ਲਈ ਭਾਰਤੀ ਹਵਾਈ ਸੈਨਾ ਦੇ 3 ਹੈਲੀਕਾਪਟਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਐਸ.ਡੀ.ਐਮ. ਸ਼ਾਹਕੋਟ ਡਾ. ਚਾਰੂਮਿਤਾ ਨੇ ਦੱਸਿਆ ਕਿ ਰਾਹਤ ਤੇ ਬਚਾਅ ਕਾਰਜ ਅੱਜ ਇਕ ਸਾਂਝੇ ਬਿੰਦੂ ਤੋਂ ਅਰੰਭ ਕੀਤੇ ਗਏ ਹਨ, ਜੋ ਕੰਗ ਖ਼ੁਰਦ ਹੈ। ਉਨ੍ਹਾਂ ਨੇ ਕਿਹਾ ਕਿ ਜੇ ਕੋਈ ਹੜ੍ਹ ਪੀੜਤਾਂ ਲਈ ਭੋਜਨ,ਪਾਣੀ, ਦਵਾਈਆਂ ਆਦਿ ਦੀ ਮਦਦ ਦੇਣਾ ਚਾਹੁੰਦਾ ਹੈ ਤਾਂ ਕੰਗ ਖ਼ੁਰਦ ਤੱਕ ਪਹੁੰਚਾਉਣ ਦੀ ਖੇਚਲ ਕਰਨ।

LEAVE A REPLY