ਸ਼ਵੇਤਾ ਤਿਵਾੜੀ ਨੇ ਆਪਣੇ ਪਤੀ ’ਤੇ ਲਗਾਇਆ ਘਰੇਲੂ ਹਿੰਸਾ ਦਾ ਦੋਸ਼

0
164

ਮੁੰਬਈ, (TLT)-ਟੀਵੀ ਦੀ ਮਸ਼ਹੂਰ ਅਦਾਕਾਰਾ ਸ਼ਵੇਤਾ ਤਿਵਾੜੀ ਨੇ ਆਪਣੇ ਪਤੀ ਅਭਿਨਵ ਕੋਹਲੀ ਖਿਲਾਫ ਘਰੇਲੂ ਹਿੰਸਾ ਦਾ ਦੋਸ਼ ਲਗਾਉਂਦਿਆਂ ਹੋਇਆਂ ਪੁਲਿਸ ਚ ਮਾਮਲਾ ਦਰਜ ਕਰਵਾਇਆ ਹੈ। ਅਦਾਕਾਰਾ ਦੀ ਸ਼ਿਕਾਇਤ ਮਗਰੋਂ ਅਭਿਨਵ ਕੋਹਲੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਟੀਵੀ ਸੀਰੀਅਲ ਅਦਾਕਾਰਾ ਤੇ ਬਿੱਗਬਾਸ: ਸੀਜ਼ਨ-1 ਦੀ ਜੇਤੂ ਸ਼ਵੇਤਾ ਤਿਵਾੜੀ ਨੇ ਆਪਣੇ ਪਤੀ ਅਭਿਨਵ ਕੋਹਲੀ ਖਿਲਾਫ ਧੀ ਨੂੰ ਚਪੇੜ ਮਾਰਨ ਦੇ ਨਾਲ ਹੀ ਅਸ਼ਲੀਲ ਟਿੱਪਣੀ ਕਰਨ ਅਤੇ ਅਸ਼ਲੀਲ ਤਸਵੀਰਾਂ ਦਿਖਾਉਣ ਦਾ ਦੋਸ਼ ਵੀ ਲਗਾਇਆ ਹੈ। ਹੁਣ ਹਿਸ ਮਾਮਲੇ ਚ ਸ਼ਵੇਤਾ ਤਿਵਾੜੀ ਦੀ ਧੀ ਪਲਕ ਤਿਵਾੜੀ ਨੇ ਵੀ ਚੁੱਪੀ ਤੋੜ ਦਿੱਤੀ ਹੈ। ਪਲਕ ਤਿਵਾੜੀ ਨੇ ਸੋਸ਼ਲ ਮੀਡੀਆ ਤੇ ਲੰਬੀ ਚੋੜੀ ਪੋਸਟ ਲਿਖ ਕੇ ਕਈ ਗੱਲਾਂ ਸਾਫ ਕੀਤੀਆਂ। ਪਲਕ ਨੇ ਆਪਣੇ ਬਿਆਨ ਚ ਕਿਹਾ ਕਿ ਹਿੰਸਾ ਦੀ ਸ਼ਿਕਾਰ ਉਨ੍ਹਾਂ ਦੀ ਮਾਂ ਸ਼ਵੇਤਾ ਤਿਵਾੜੀ ਨਹੀਂ ਬਲਕਿ ਉਹ ਖੁੱਦ ਹੋਈ ਸਨ। ਪਲਕ ਨੇ ਆਪਣੇ ਇੰਸਟਾਗ੍ਰਾਮ ਤੇ ਪੋਸਟ ਕਰਦਿਆਂ ਮੀਡੀਆ ਰਿਪੋਰਟਾਂ ਨੂੰ ਗਲਤ ਕਰਾਰ ਦਿੱਤਾ ਤੇ ਆਪਣੀ ਮਾਂ ਨੂੰ ਆਪਣਾ ਆਦਰਸ਼ ਦਸਦਿਆਂ ਕਿਹਾ ਕਿ ਅਭਿਨਵ ਕੋਹਲੀ ਨੇ ਉਨ੍ਹਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ ਤੇ ਨਾ ਹੀ ਕਦੇ ਗਲਤ ਢੰਗ ਨਾਲ ਛੂਹਿਆ ਹੈ। ਹਾਲਾਂਕਿ ਉਹ ਬੇਮਤਲਬ ਅਤੇ ਤੰਗ ਕਰਨ ਵਾਲੀ ਗੱਲਾਂ ਜ਼ਰੂਰ ਕਰਦੇ ਸਨ। ਪਲਕ ਨੇ ਲੋਕਾਂ ਤੋਂ ਅਪੀਲ ਕੀਤੀ ਕਿ ਅਫ਼ਵਾਹ ਨਾ ਫੈਲਾਉਣ। ਹਾਲਾਂਕਿ ਅਭਿਨਵ ਦੀ ਮਾਂ ਦੇ ਬਿਆਨ ਮੁਤਾਬਕ ਸ਼ਵੇਤਾ ਅਭਿਨਵ ਤੋਂ ਤਲਾਕ ਚਾਹੁੰਦੀ ਸੀ ਪਰ ਅਭਿਨਵ ਕੋਹਲੀ ਤਲਾਕ ਨਹੀਂ ਦੇਣਾ ਚਾਹੁੰਦੇ ਸਨ ਕਿਉਂਕਿ ਉਹ ਆਪਣੇ ਬੇਟੇ ਰੇਯਾਂਸ਼ ਤੋਂ ਮਾਂ ਅਤੇ ਪਿਤਾ ਦਾ ਪਿਆਰ ਨਹੀਂ ਖੋਹਣਾ ਚਾਹੁੰਦੇ ਹਨ। ਦੱਸ ਦੇਈਏ ਕਿ ਸ਼ਵੇਤਾ ਨੇ ਪ੍ਰੋਡੀਊਸਰ ਅਭਿਨਵ ਕੋਹਲੀ ਤੋਂ ਸਾਲ 2013 ਚ ਧੀ ਪਲਕ ਦੇ ਕਹਿਣ ਤੇ ਦੂਜਾ ਵਿਆਹ ਕੀਤਾ ਸੀ। ਇਸ ਤੋਂ ਪਹਿਲਾਂ ਸ਼ਵੇਤਾ ਦਾ ਵਿਆਹ ਸਾਲ 1998 ਚ ਰਾਜਾ ਚੌਧਰੀ ਨਾਲ ਹੋਇਆ ਸੀ ਜਿਸ ਤੋਂ ਉਨ੍ਹਾਂ ਦੀ ਧੀ ਪਲਕ ਹਨ। ਵਿਆਹ ਦੇ ਕੁਝ ਸਾਲਾਂ ਬਾਅਦ ਸ਼ਵੇਤਾ ਨੇ ਰਾਜਾ ਖਿਲਾਫ ਘਰੇਲੂ ਹਿੰਸਾ ਦੋਸ਼ ਲਗਾ ਕੇ ਸਾਲ 2007 ਚ ਤਲਾਕ ਲੈ ਲਿਆ ਸੀ। ਫਿਲਹਾਲ ਸ਼ਵੇਤਾ ਆਪਣੇ ਦੋਨਾਂ ਬੱਚਿਆਂ ਨੂੰ ਇਕੱਲੇ ਪਾਲ-ਪੋਸ ਰਹੀ ਹਨ।

LEAVE A REPLY