ਪਤੀ ਨੇ ਪਤਨੀ ਨਾਲ ਦੇਖੋ ਕੀ ਕੀਤਾ…….ਕਰ ‘ਤਾ ਗੰਭੀਰ ਜ਼ਖਮੀ

0
153

ਸ੍ਰੀ ਮੁਕਤਸਰ ਸਾਹਿਬ, (TLT)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਜੱਸੇਆਣਾ ਵਿਖੇ ਪਤੀ ਨੇ ਆਪਣੀ ਪਤਨੀ ‘ਤੇ ਕਾਪੇ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪਤੀ ਨੇ ਪਤਨੀ ਨਾਲ ਝਗੜਾ ਕਰਦਿਆਂ ਅਚਾਨਕ ਕਾਪੇ ਨਾਲ ਸਿਰ ਅਤੇ ਦੋਵੇਂ ਹੱਥਾਂ ਤੇ ਵਾਰ ਕੀਤੇ, ਜਿਸ ਕਾਰਨ ਪਤਨੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈ। ਕਰੀਬ ਡੇਢ ਘੰਟਾ ਪਹਿਲਾਂ ਵਾਪਰੀ ਇਸ ਘਟਨਾ ‘ਚ ਜ਼ਖਮੀ ਔਰਤ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਸੂਤਰਾਂ ਅਨੁਸਾਰ ਮੰਗਾ ਸਿੰਘ ਨਾਮੀ ਉਕਤ ਪਤੀ ਨਸ਼ੇ ਕਰਨ ਦਾ ਆਦੀ ਹੈ ਅਤੇ ਪਤਨੀ ਨਾਲ ਅਕਸਰ ਉਸ ਦਾ ਝਗੜਾ ਹੁੰਦਾ ਰਹਿੰਦਾ ਸੀ।

LEAVE A REPLY