ਨਵਜੋਤ ਸਿੱਧੂ ਖ਼ਿਲਾਫ਼ ਆਪਣੇ ਹੀ ਹਲਕੇ ‘ਚ ਪ੍ਰਦਰਸ਼ਨ, ਲੋਕ ਬੋਲੇ- ਚੋਣਾਂ ਜਿੱਤਣ ਤੋਂ ਬਾਅਦ ਹੋ ਗਏ ਗਾਇਬ

0
136

ਅੰਮ੍ਰਿਤਸਰ, (TLT)- ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸ ਵਿਧਾਇਕ ਨਵਜੋਤ ਸਿੱਧੂ ਕਾਂਗਰਸ ‘ਚ ਖੇਰੂੰ-ਖੇਰੂੰ ਲੱਗ ਰਹੇ ਹਨ। ਹੁਣ ਉਨ੍ਹਾਂ ਦਾ ਆਪਣੇ ਵੀ ਵਿਧਾਨ ਸਭਾ ਹਲਕੇ ‘ਚ ਵਿਰੋਧ ਸ਼ੁਰੂ ਹੋ ਗਿਆ ਹੈ। ਲੋਕਾਂ ਨੇ ਇੱਥੇ ਬਟਾਲਾ ਰੋਡ ਸਥਿਤ ਨਿਊ ਪ੍ਰੀਤਨਗਰ ‘ਚ ਨਵਜੋਤ ਸਿੱਧੂ ਤੇ ਕੌਂਸਲਰ ਜਸਵਿੰਦਰ ਸਿੰਘ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਲੋਕਾਂ ਦੀ ਨਾਰਾਜ਼ਗੀ ਇਲਾਕੇ ‘ਚ ਵਿਕਾਸ ਕਾਰਜ ਨਾ ਹੋਣ ਕਾਰਨ ਹੈ। ਦੱਸ ਦੇਈਏ ਕਿ ਕੈਬਨਿਟ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸਿੱਧੂ ਆਪਣੇ ਘਰੋਂ ਕਾਫ਼ੀ ਸਮੇਂ ਬਾਅਦ ਪਿਛਲੇ ਦਿਨੀਂ ਬਾਹਰ ਨਿਕਲੇ ਸਨ। ਇਸ ਤੋਂ ਬਾਅਦ ਉਹ ਮੁੜ ਜਨਤਕ ਤੌਰ ‘ਤੇ ਨਜ਼ਰ ਨਹੀਂ ਆਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਤਭੇਦ ਤੇ ਕੈਬਨਿਟ ‘ਚ ਆਪਣਾ ਵਿਭਾਗ ਬਦਲੇ ਜਾਣ ਤੋਂ ਨਾਰਾਜ਼ ਸਿੱਧੂ ਨੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਸ ਤੋਂ ਇਕ ਦਿਨ ਬਾਅਦ ਹੀ ਉਹ ਕੁਝ ਘੰਟਿਆਂ ਲਈ ਆਪਣੇ ਹਲਕੇ ‘ਚ ਨਜ਼ਰ ਆਏ।

LEAVE A REPLY