ਜੰਮੂ-ਕਸ਼ਮੀਰ ‘ਚ ਹਾਲਤ ਬਿਹਤਰ, ਪਾਬੰਦੀਆਂ ਹਟਾਈਆਂ

0
37

ਸ੍ਰੀਨਗਰ, (TLT) ਜੰਮੂ-ਕਸ਼ਮੀਰ ਪੁਲਿਸ ਦੇ ਏ. ਡੀ. ਜੀ. (ਲਾਅ ਐਂਡ ਆਰਡਰ) ਮੁਨੀਰ ਖ਼ਾਨ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ‘ਚ ਹਾਲਤ ਬਿਹਤਰ ਹੋ ਰਹੇ ਹਨ। ਜੰਮੂ ‘ਚੋਂ ਪਾਬੰਦੀਆਂ ਪੂਰੀ ਤਰ੍ਹਾਂ ਹਟਾ ਲਈਆਂ ਗਈਆਂ ਹਨ। ਸਾਵਧਾਨੀ ਦੇ ਤੌਰ ‘ਤੇ ਕਸ਼ਮੀਰ ਦੇ ਕੁਝ ਹਿੱਸਿਆਂ ‘ਚ ਪਾਬੰਦੀਆਂ ਲਗਾਈਆਂ ਗਈਆਂ ਹਨ, ਜਿਹੜੀਆਂ ਕਿ ਕੁਝ ਸਮੇਂ ਲਈ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਸ ਸਮੇਂ ਉਨ੍ਹਾਂ ਦਾ ਪੂਰਾ ਧਿਆਨ 15 ਅਗਸਤ ‘ਤੇ ਹੈ, ਜਿਸ ਨੂੰ ਪੂਰੇ ਸੂਬੇ ‘ਚ ਸ਼ਾਂਤੀਪੂਰਵਕ ਮਨਾਏ ਜਾਣ ਸੰਬੰਧੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਨਾਲ ਹੀ ਏ. ਡੀ. ਜੀ ਮੁਨੀਰ ਖ਼ਾਨ ਨੇ ਇਹ ਵੀ ਕਿਹਾ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਸ੍ਰੀਨਗਰ ਅਤੇ ਹੋਰ ਜ਼ਿਲ੍ਹਿਆਂ ਦੇ ਵੱਖ-ਵੱਖ ਹਿੱਸਿਆਂ ‘ਚ ਕੁਝ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ‘ਚ ਕੁਝ ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਕੋਈ ਵੀ ਵੱਡੀ ਘਟਨਾ ਨਹੀਂ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਸਾਡੀ ਤਰਜ਼ੀਹ ਹੈ ਕਿ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਾ ਹੋਵੇ। ਏ. ਡੀ. ਜੀ. ਨੇ ਨਾਲ ਹੀ ਇਹ ਵੀ ਕਿਹਾ ਕਿ ਘਾਟੀ ਨੂੰ ਲੈ ਕੇ ਫ਼ਰਜ਼ੀ ਵੀਡੀਓਜ਼ ਵਾਇਰਲ ਕੀਤੇ ਜਾ ਰਹੇ ਹਨ।

LEAVE A REPLY