ਅਮਰੀਕਾ ਬਣਾ ਰਿਹੈ ਨਵਾਂ ਵੀਜ਼ਾ ਨਿਯਮ, ਕਈਆਂ ਨੂੰ ਲੱਗਣਗੇ ਝੱਟਕੇ

0
74

ਵਾਸ਼ਿੰਗਟਨ, (TLT)-ਅਮਰੀਕਾ ਹੁਣ ਵਿਦੇਸ਼ੀਆਂ ਨੂੰ ਗ੍ਰੀਨ ਕਾਰਡ ਨਹੀਂ ਦੇਵੇਗਾ ਜਾਂ ਫਿਰ ਇਹ ਕਿਹਾ ਜਾਵੇ ਕਿ ਉਥੇ ਗ੍ਰੀਨ ਕਾਰਡ ਲੈਣਾ ਹੁਣ ਹੋਰ ਵੀ ਮੁ਼ਸ਼ਕਲ ਹੋਣ ਜਾ ਰਿਹਾ ਹੈ। ਟਰੰਪ ਪ੍ਰਸ਼ਾਸਨ 60 ਦਿਨਾਂ ਬਾਅਦ ਇਕ ਅਜਿਹਾ ਨਿਯਮ ਲਿਆਉਣ ਜਾ ਰਿਹਾ ਹੈ ਜਿਸ ਚ ਇਹ ਤੈਅ ਕੀਤਾ ਗਿਆ ਹੈ। ਇਸ ਨਿਯਮ ਮੁਤਾਬਕ ਅਮਰੀਕਾ ਬਾਹਰ ਦੇ ਦੇਸ਼ਾਂ ਤੋਂ ਆਏ ਲੋਕਾਂ ਨੂੰ ਗ੍ਰੀਨ ਕਾਰਡ ਜਾਰੀ ਨਹੀਂ ਕਰੇਗਾ ਤੇ ਨਾ ਹੀ ਉਨ੍ਹਾਂ ਨੂੰ ਅਸਥਾਈ ਤੌਰ ਤੇ ਜਾਰੀ ਕਿਸੇ ਵੀਜ਼ਾ ਨੂੰ ਵਧਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਅਜਿਹੇ ਲੋਕਾਂ ਚ ਸ਼ਾਮਲ ਉਹ ਲੋਕ ਹਨ ਜਿਨ੍ਹਾਂ ਨੂੰ ਫੂਡ ਸਟਾਂਪ ਅਤੇ ਹਾਊਸਿੰਗ ਰੈਂਟ ਵਰਗੀਆਂ ਕਿਸੇ ਵੀ ਹੋਰਨਾਂ ਢੰਗ ਦੀ ਸਰਕਾਰੀ ਸਹੂਲਤ ਮਿਲ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤੀਆਂ ਤੇ ਇਸ ਨਿਯਮ ਦਾ ਸਭ ਤੋਂ ਵੱਧ ਅਸਰ ਪਵੇਗਾ।

LEAVE A REPLY