ਭਰਾ ਪੁਲਿਸ ‘ਚ ਤੇ ਭੈਣ ਨਕਸਲੀ, ਜਦੋਂ ਮੁਕਾਬਲਾ ‘ਚ ਹੋਏ ਆਹਮੋ-ਸਾਹਮਣੇ ਤਾਂ ਜਾਣੋ ਫਿਰ ਕੀ ਹੋਇਆ

0
155

ਸੁਕਮਾ, (TLT)-ਉਂਝ ਤਾਂ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ ‘ਚ ਆਏ ਦਿਨ ਨਕਸਲੀਆਂ ਤੇ ਪੁਲਿਸ ਵਿਚਕਾਰ ਮੁਕਾਬਲੇ ਦਿਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਪਰ ਬੀਤੇ ਦੀਨੀਂ ਇਕ ਅਜਿਹਾ ਨਕਸਲੀ ਮੁਕਾਬਲਾ ਹੋਇਆ ਜੋ ਹੁਣ ਸੁਰਖੀਆਂ ‘ਚ ਹੈ। ਦਰਅਸਲ, ਇਸ ਮੁਕਾਬਲੇ ‘ਚ ਇਕ ਪੁਲਿਸ ਮੁਲਾਜ਼ਮ ਭਰਾ ਤੇ ਉਸ ਦੀ ਭੈਣ ਨਕਸਲੀ ਭੈਣ ਵਿਚਕਾਰ ਗੋਲੀਬਾਰੀ ਹੋਈ ਸੀ। ਹਾਲਾਂਕਿ ਪੁਲਿਸ ਦੀ ਜਵਾਬੀ ਕਾਰਵਾਈ ਤੋਂ ਬਾਅਦ ਨਕਸਲੀ ਜੰਗਲ ‘ਚ ਭੱਜ ਗਏ ਸਨ। ਇਥੋਂ ਤਕ ਕਿ ਨਕਸਲੀ ਭੈਣ ਵੀ ਪੁਲਿਸ ਮੁਲਾਜ਼ਮ ਭਰਾ ਦੇ ਹੱਥੋਂ ਬਚ ਨਿਕਲੀ ਸੀ। ਤਾਂ ਆਓ ਤੁਹਾਨੂੰ ਦੱਸ ਦੇ ਹਾਂ ਪੂਰੀ ਕਹਾਣੀ…
ਇਸ ਦਿਨ ਹੋਇਆ ਸੀ ਮੁਕਾਬਲਾ
29 ਜੁਲਾਈ ਦਾ ਦਿਨ ਸੀ, ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਜ਼ਿਲ੍ਹੇ ਸੁਕਮਾ ਦੇ ਬਲਾਕਾਤੋਂਗ ਇਲਾਕੇ ਦੇ ਜੰਗਲ ‘ਚ ਸਵੇਰ ਤੋਂ ਹੀ ਗੋਲੀਆਂ ਦੀ ਆਵਾਜ਼ ਗੁੰਜ ਰਹੀ ਸੀ। ਪੁਲਸਿ ਨੂੰ ਇਹ ਖੁਫੀਆ ਜਾਣਕਾਰੀ ਮਿਲੀ ਸੀ ਕਿ ਜੰਗਲ ‘ਚ ਵੱਡੀ ਗਿਣਤੀ ‘ਚ ਨਕਸਲੀ ਮੌਜੂਦ ਹਨ। ਇਸੇ ਸੂਚਨਾ ਦੇ ਆਧਾਰ ‘ਤੇ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਸੀ। ਪੁਲਿਸ ਦੇ ਆਉਣ ਦੀ ਸੂਹ ਲੱਗਦਿਆਂ ਹੀ ਨਕਸਲੀਆਂ ਨੇ ਹਮਲਾ ਕਰ ਦਿੱਤਾ, ਜਿਸ ਦੇ ਜਵਾਬ ‘ਚ ਦੋਵਾਂ ਪਾਸਿਓਂ ਫਾਇਰੁੰਗ ਸ਼ੁਰੂ ਹੋ ਗਈ ਸੀ। ਪੁਲਿਸ ਟੀਮ ਦੇ ਸਹਾਇਕ ਗਾਰਡ ਵੇੱਟੀ ਰਾਮਾ ਗਾਈਡ ਦੇ ਤੌਰ ‘ਤੇ ਸ਼ਾਮਲ ਸਨ।
ਭੈਣ ਦੀ ਸੁਰੱਖਿਆ ਦੀ ਲਈ ਸੀ ਸਹੁੰ
ਮੁਕਾਬਲਾ ਜਾਰੀ ਸੀ ਵੇੱਟੀ ਰਾਮਾ ਦੇ ਇਕ ਸਾਥੀ ਨੇ ਕਿਹਾ ਸੀ ਕਿ ਦੇਖ ਤੇਰੀ ਭੈਣ ਕੰਨੀ ਨਜ਼ਰ ਆ ਰਹੀ ਹੈ। ਜਦੋਂ ਤਕ ਰਾਮਾ ਉਸ ਵੱਲ ਦੇਖ ਸਕਦਾ ਉਹ ਨਜ਼ਰਾਂ ਤੋਂ ਪਾਸੇ ਹੋ ਗਈ। ਭਰਾ ਨੇ ਭੈਣ ਨੂੰ ਆਵਾਜ਼ ਵੀ ਦਿੱਤੀ ਪਰ ਉਹ ਭਰਾ ਨੂੰ ਅਣਗੌਲਿਆ ਕਰ ਕੇ ਫਰਾਰ ਹੋ ਗਈ। ਰੱਖੜੀ ਦਾ ਤਿਉਹਾਰ ਜਿਵੇਂ-ਜਿਵੇਂ ਨਜ਼ਦੀਕ ਆ ਰਿਹਾ ਹੈ ਵੇੱਟੀ ਰਾਮਾ ਨੂੰ ਉਹ ਦਿਨ ਯਾਦ ਆ ਰਿਹਾ ਹੈ ਜਦੋਂ ਉਸ ਦੀ ਭੈਣ ਕੰਨੀ ਵੀ ਉਸ ਦੇ ਗੁੱਟ ‘ਤੇ ਰੱਖੜੀ ਬੰਨ੍ਹਦੀ ਸੀ ਤੇ ਰਾਮਾ ਨੇ ਆਪਣੀ ਭੈਣ ਦੀ ਰੱਖਿਆ ਲਈ ਸਹੁੰ ਲਈ ਸੀ।
ਬਚਪਨ ‘ਚ ਚੱਕ ਕੇ ਲੈ ਗਏ ਸਨ ਨਕਸਲੀ
ਦੋਵਾਂ ਭੈਣ-ਭਰਾ ਨੇ ਗਗਨਪੱਲੀ ਪਿੰਡ ਦੇ ਰਹਿਣ ਵਾਲੇ ਹਨ। ਵੇੱਟੀ ਰਾਮਾ ਉਸ ਦਿਨ ਨੂੰ ਯਾਦ ਕਰ ਦੁਖੀ ਹੋ ਜਾਂਦਾ ਹੈ ਜਦੋਂ ਨਕਸਲੀ ਪਿੰਡ ‘ਚ ਆਏ ਤੇ ਦੋਵਾਂ ਭੈਣ-ਭਰਾ ਨੂੰ ਆਪਣੇ ਨਾਲ ਲੈ ਗਏ। ਬਾਅਦ ‘ਚ ਉਨ੍ਹਾਂ ਆਪਣੇ ਸੰਗਠਨ ‘ਚ ਬਾਲ ਨਕਸਲੀ ਦੇ ਰੂਪ ‘ਚ ਸ਼ਾਮਲ ਕਰ ਲਿਆ ਸੀ। ਇਸ ਸੰਗਠਨ ‘ਚ ਰਹਿ ਕੇ ਦੋਵੇਂ ਵੱਡੇ ਹੋਏ ਸਨ। ਹਾਲਾਂਕਿ ਵੇੱਟੀ ਰਾਮਾ ਨੂੰ ਅਕਸਰ ਇਹ ਮਹਿਸੂਸ ਹੁੰਦਾ ਸੀ ਕਿ ਨਕਸਲੀਆਂ ਦੀ ਵਿਚਾਰਧਾਰਾ ਪੂਰੀ ਤਰ੍ਹਾਂ ਖੋਖਲੀ ਹੈ। ਹੌਲੀ-ਹੌਲੀ ਸੰਗਠਨ ਨਾਲ ਉਸ ਦਾ ਮੋਹ ਭੰਗ ਹੋ ਗਿਆ ਹੈ ਤੇ ਕਰੀਬ ਇਕ ਸਾਲ ਉਸ ਨੇ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। ਇਸ ਤੋਂ ਬਾਅਦ ਵੇੱਟੀ ਰਾਮਾ ਨੂੰ ਪੁਲਿਸ ਵਿਭਾਗ ‘ਚ ਸਹਾਇਕ ਗਾਰਡ ਬਣਾ ਲਿਆ ਗਿਆ।
ਸਮਝਾਉਣ ਦੀ ਕੋਸ਼ਿਸ਼ ਨਾਕਾਮ
ਵੇੱਟੀ ਰਾਮਾ ‘ਤੇ 8 ਲੱਖ ਰੁਪਏ ਦਾ ਇਨਾਮ ਸੀ ਪਰ ਹੁਣ ਉਹ ਨਕਸਲ ਖਤਮ ਕਰਨ ਦੀ ਜ਼ਿੰਮੇਦਾਰੀ ਨਿਭਾਅ ਰਿਹਾ ਹੈ। ਸੂਤਰ ਦੱਸਦੇ ਹਨ ਕਿ ਮੁਖਧਾਰਾ ਨਾਲ ਜੁੜਨ ਤੋਂ ਬਾਅਦ ਵੇੱਟੀ ਰਾਮਾ ਕਈ ਵਾਰ ਭੈਣ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰ ਚੁੱਕਾ ਹੈ ਪਰ ਹਰ ਵਾਰੀ ਉਸ ਨੂੰ ਨਿਰਾਸ਼ਾ ਹੱਥ ਲੱਗੀ। ਹੁਣ ਫਿਰ ਉਸ ਨੇ ਪੱਤਰ ਦੇ ਜ਼ਰੀਏ ਭੈਣ ਨੂੰ ਅਪੀਲ ਕੀਤੀ ਕਿ ਉਹ ਨਕਸਲਵਾਦ ਛੱਡ ਕੇ ਸਮਾਜ ਦੀ ਮੁੱਖਧਾਰਾ ‘ਚ ਸ਼ਾਮਲ ਹੋ ਜਾਣ।

LEAVE A REPLY