ਕੇਂਦਰ ਤੇ ਦਿੱਲੀ ਸਰਕਾਰਾਂ ਵਿਰੁੱਧ ਨਾਅਰੇਬਾਜ਼ੀ ਕਰਦਿਆ ਜੈਤੋ ਦੇ ਬਾਜਾਖਾਨਾ ਚੌਂਕ ‘ਚ ਧਰਨਾ

0
29

ਜੈਤੋ,(TLT)- ਦਿੱਲੀ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੇ ਪੁਰਾਣੇ ਮੰਦਰ ਨੂੰ ਢਾਉਣ ਉਪਰੰਤ ਸਮੁੱਚੇ ਰਵਿਦਾਸੀਆ ਸਮਾਜ ਵਿਚ ਕੇਂਦਰ ਤੇ ਦਿੱਲੀ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਕਤ ਰੋਸ ਦੇ ਚਲਦਿਆ ਹੋਇਆ ਜਥੇਬੰਦੀ ਵੱਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ‘ਤੇ ਅੱਜ ਜੈਤੋ ਵਿਖੇ ਰਲਵਾਂ-ਮਿਲਵਾਂ ਹੁੰਗਾਰਾ ਵੇਖਣ ਨੂੰ ਮਿਲਿਆ। ਜਦ ਕਿ ਹਸਪਤਾਲ, ਬੈਂਕ ਖੁੱਲ੍ਹੇ ਰਹੇ। ਕੁੱਝ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਵੀ ਚੱਲਦੀਆਂ ਰਹੀਆਂ, ਪ੍ਰੰਤੂ ਮੁੱਖ ਸ਼ਹਿਰ ਦੀਆਂ ਸਾਰੀਆਂ ਇੱਕਾ-ਦੁੱਕਾ ਦੁਕਾਨਾਂ ਨੂੰ ਛੱਡ ਕੇ ਬਾਕੀ ਦੀਆਂ ਦੁਕਾਨਾਂ ਬੰਦ ਰਹੀਆਂ। ਰਵਿਦਾਸ ਭਾਈਚਾਰੇ ਵੱਲੋਂ ਸ਼ਹਿਰ ਦੇ ਰੇਲਵੇ ਬਾਜਾਰ, ਚੈਨਾ ਬਾਜਾਰ, ਮੇਨ ਬਾਜਾਰ, ਬੱਸ ਸਟੈਂਡ ਆਦਿ ‘ਚ ਇਕ ਸ਼ਾਂਤਮਈ ਰੋਸ ਪ੍ਰਦਰਸ਼ਨ ਕੱਢਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਤੇ ਦਿੱਲੀ ਸਰਕਾਰ ਵਿਰੁੱਧ ਸਖ਼ਤ ਨਾਅਰੇਬਾਜ਼ੀ ਕਰਦਿਆ ਕਿਹਾ ਜੇਕਰ ਮੰਦਿਰ ਨਾ ਬਣਿਆਂ ਤਾਂ ਜਥੇਬੰਦੀ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਵੇਗੀ। ਡੀ. ਐੱਸ. ਪੀ. ਮੰਗਲ ਸਿੰਘ ਤੇ ਐੱਸ. ਐੱਚ. ੳ ਅਮਨਦੀਪ ਸਿੰਘ ਦੀ ਅਗਵਾਈ ‘ਚ ਪੁਲਿਸ ਵੱਲੋਂ ਸਖ਼ਤ ਪ੍ਰਬੰਧ ਵੀ ਕੀਤੇ ਗਏ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਤਹਿਸੀਲਦਾਰ ਲਵਪ੍ਰੀਤ ਕੌਰ ਨੂੰ ਮੰਗ ਪੱਤਰ ਸੌਂਪਣ ਉਪਰੰਤ ਇਹ ਰੋਸ ਮਾਰਚ ਜੈਤੋ-ਮੁਕਤਸਰ ਰੋਡ ‘ਤੇ ਸਥਿਤ ਮੰਦਰ ਵਿਖੇ ਸਮਾਪਤ ਹੋਇਆ।

LEAVE A REPLY