ਸ੍ਰੀਅਨੰਦਪੁਰਸਾਹਿਬ ਦੇ ਬਾਜ਼ਾਰ, ਵਿੱਦਿਅਕ ਅਦਾਰੇ ਰਹੇ ਬੰਦ

0
62

ਸ੍ਰੀਅਨੰਦਪੁਰਸਾਹਿਬ, (TLT) – ਰਵਿਦਾਸੀਆਂ ਭਾਈਚਾਰੇ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ‘ਤੇ ਸ੍ਰੀ ਅਨੰਦਪੁਰ ਸਾਹਿਬ ਦੇ ਬਾਜਾਰ, ਵਿੱਦਿਅਕ ਅਦਾਰੇ ਅਤੇ ਹੋਰ ਸੰਸਥਾਨ ਆਦਿ ਬੰਦ ਰਹੇ । ਰਵਿਦਾਸੀਆਂ ਅਤੇ ਸਮਾਜ ਦੇ ਹੋਰ ਭਾਈਚਾਰਿਆਂ ਵੱਲੋਂ ਧਾਰਮਿਕ ਅਸਥਾਨ ਨੂੰ ਤੋੜਨ ਖਿਲਾਫ ਭਰਵਾਂ ਰੋਸ ਮਾਰਚ ਕੀਤਾ ਅਤੇ ਸਰਕਾਰ ਦੀ ਅਰਥੀ ਫੂਕੀ ਗਈ। ਰੋਸ ਮਾਰਚ ਸਥਾਨਕ ਵੀਆਈਪੀ ਪਾਰਕਿੰਗ ਤੋਂ ਆਰੰਭ ਹੋ ਕੇ ਚਾਈ ਬਾਜ਼ਾਰ, ਅਟਾਰੀ ਬਾਜ਼ਾਰ ਅਤੇ ਮੁੱਖ ਬਾਜ਼ਾਰ ਤੋਂ ਹੁੰਦਾ ਹੋਇਆ ਇੱਥੋਂ ਦੇ ਭਗਤ ਰਵਿਦਾਸ ਚੌਂਕ ਵਿਖੇ ਪਹੁੰਚਿਆਂ । ਜਿੱਥੇ ਰਵਿਦਾਸੀਆਂ ਅਤੇ ਹੋਰ ਵਰਗਾਂ ਦੇ ਮੋਹਤਬਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਧਾਰਮਿਕ ਅਸਥਾਨ ਨੂੰ ਤੋੜਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਅਰਥੀ ਫੂਕੀ ਗਈ । ਉਕਤ ਬੰਦ ਦੇ ਸੱਦੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਿਤ ਸਮੂਹ ਵਿੱਦਿਅਕ ਅਦਾਰੇ ਮੁਕੰਮਲ ਬੰਦ ਰਹੇ।

LEAVE A REPLY