19 ਅਗਸਤ ਤੱਕ ਮੰਦਰ ਦੀ ਦੁਬਾਰਾ ਉਸਾਰੀ ਨਾ ਕੀਤੀ ਗਈ ਤਾਂ ਹੋਵੇਗੀ ਦਿੱਲੀ ਜਾਮ- ਚੰਦਰ ਸ਼ੇਖਰ ਅਜ਼ਾਦ

0
147

ਕਟਾਰੀਆਂ, (TLT)- ਗੁਰੂ ਰਵਿਦਾਸ ਮੰਦਰ ਤੁਗਲਕਾਬਾਦ ਦਿੱਲੀ ਦੀ ਮੁੜ ਉਸਾਰੀ ਸਰਕਾਰ ਨੇ 19 ਅਗਸਤ ਤੱਕ ਨਾ ਕੀਤੀ ਤਾਂ ਦਿੱਲੀ ਜਾਮ ਕਰ ਮੋਦੀ ਸਰਕਾਰ ਦੀਆਂ ਜੜਾਂ ਹਿਲਾ ਦਿਆਂਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭੀਮ ਆਰਮੀ ਦੇ ਚੀਫ਼ ਐਡਵੋਕੇਟ ਚੰਦਰ ਸ਼ੇਖ਼ ਅਜ਼ਾਦ ਨੇ ਬਹਿਰਾਮ ਵਿਖੇ ਰਵਿਦਾਸੀਆ ਭਾਈਚਾਰੇ ਵੱਲੋਂ ਦਿੱਲੀ ਦੇ ਤੁਗਲਕਾਬਾਦ ‘ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ? ਇਤਿਹਾਸਕ ਮੰਦਰ ਨੂੰ ਢਾਉਣ ਦੇ ਵਿਰੋਧ ‘ਚ? ਲਗਾਏ ਵਿਸ਼ਾਲ ਧਰਨੇ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਭਾਈਚਾਰੇ ਨਾਲ ਹੋਇਆ ਧੱਕਾ ਬਰਦਾਸ਼ਤ ਨਹੀ ਕੀਤਾ ਜਾਵੇਗਾ। ਇਸ ਮੌਕੇ ਲੱਗੇ ਵਿਸ਼ਾਲ ਧਰਨੇ ‘ਤੇ ਪੁਲਸ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ। ਦਿੱਲੀ ਦੇ ਤੁਗਲਕਾਬਾਦ ‘ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ? ਇਤਿਹਾਸਕ ਮੰਦਰ ਢਾਉਣ ਦੇ ਸਬੰਧ ‘ਚ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਜੋ ਕਿ ਕਟਾਰੀਆਂ, ਬਹਿਰਾਮ ਅਤੇ ਆਸ-ਪਾਸ ਦੇ ਇਲਾਕੇ ‘ਚ ਵੀ ਪੂਰਨ ਤੌਰ ‘ਤੇ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ।

LEAVE A REPLY