ਮਨਰੇਗਾ ਵਰਕਰਜ਼ ਯੂਨੀਅਨ ਬਲਾਕ ਭੂੰਗਾ ਦੀ ਮੀਟਿੰਗ

0
107

ਹੁਸ਼ਿਆਰਪੁਰ, (TLT)-ਮਨਰੇਗਾ ਵਰਕਰਜ਼ ਯੂਨੀਅਨ ਬਲਾਕ ਭੂੰਗਾ ਦੀ ਮੀਟਿੰਗ ਬਲਾਕ ਪ੍ਰਧਾਨ ਪਰਮਜੀਤ ਕੌਰ ਦੀ ਪ੍ਰਧਾਨਗੀ ਹੇਟ ਹੋਈ। ਜਿਸ ‘ਚ ਬਲਾਕ ਆਗੂਆਂ ਅਤੇ ਵਰਕਰਾਂ ਤੋਂ ਇਲਾਵਾ ਪਮਝਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪਸਸਫ) ਦੇ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਜਥੇਬੰਦੀ ਵਲੋਂ 27 ਅਗਸਤ ਨੂੰ ਏਡੀਸੀ (ਵਿਕਾਸ) ਹੁਸ਼ਿਆਰਪੁਰ ਦੇ ਦਫਤਰ ਅੱਗੇ ਕੀਤੀ ਜਾ ਰਹੀ ਜ਼ਿਲ੍ਹਾ ਪੱਧਰੀ ਰੈਲੀ ਦੀ ਤਿਆਰੀ ਲਈ ਕੀਤੀ ਗਈ। ਇਸ ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਜਥੇਬੰਦੀ ਦੀ ਬਲਾਕ ਜਨਰਲ ਸਕੱਤਰ ਗੁਰਵਿੰਦਰ ਕੌਰ ਨੇ ਦੱਸਿਆ ਕਿ ਜਥੇਬੰਦੀ ਵਲੋਂ ਮਨਰੇਗਾ ਵਰਕਰਾਂ ਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਮੰਗਾਂ ਸਬੰਧੀ ਅਧਿਕਾਰੀਆਂ ਨੂੰ ਲਿਖਤੀ ਤੌਰ ‘ਤੇ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਆਗੂਆਂ ਨੇ ਕਿਹਾ ਕਿ ਪਿੰਡਾਂ ਅੰਦਰ ਧੜੇਬੰਦੀ ਹੋਣ ਕਾਰਨ ਵਰਕਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਕੰਮ ਤੋਂ ਹਟਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ, ਕੰਮ ਦੌਰਾਨ ਵੀ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਗੂਆਂ ਨੇ ਕਿਹਾ ਕਿ ਇਸ ਰੈਲੀ ਪ੍ਰਤੀ ਬਲਾਕ ਦੇ ਵਰਕਰਾਂ ਅੰਦਰ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਬਲਾਕ ‘ਚੋਂ ਵਰਕਰ ਵੱਡੀ ਗਿਣਤੀ ‘ਚ ਸ਼ਮੂਲੀਅਤ ਕਰਨਗੇ ਮੀਟਿੰਗ ‘ਚ ਆਗੂਆਂ ਵਲੋਂ ਮੰਗ ਕੀਤੀ ਗਈ ਕਿ ਕਿਸੇ ਵੀ ਮੇਟ ਨੂੰ ਕੰਮ ਤੋਂ ਨਾ ਹਟਾਇਆ ਜਾਵੇ ਕਿਉਂਕਿ ਪੰਚਾਇਤਾਂ ਧੜੇਬੰਦੀ ਦੀਆਂ ਸ਼ਿਕਾਰ ਹੋਣ ਕਾਰਨ ਬਦਲਾ ਲਊ ਭਾਵਨਾ ਨਾਲ ਆਪਣੀ ਮਰਜੀ ਦੇ ਮੇਟ ਲਗਾ ਰਹੀਆਂ ਹਨ, ਆਗੂਆਂ ਨੇ ਸਪੱਸ਼ਟ ਕੀਤਾ ਕਿ ਬਹੁਤ ਸਾਰੇ ਮੇਟ ਪਹਿਲਾਂ ਸਾਖਰਤਾ ‘ਚ ਕੰਮ ਕਰਦੇ ਸਨ ਅਤੇ ਜਦੋਂ ਇਸ ਸਕੀਮ ਬੰਦ ਹੋ ਗਈ ਸੀ ਤਾਂ ਡਿਪਟੀ ਕਮਿਸ਼ਨਰ ਵਲੋਂ ਇਨ੍ਹਾਂ ਨੂੰ ਲਿਖਤੀ ਤੌਰ ‘ਤੇ ਮੇਟ ਵਜੋਂ ਅਡਜੈਸਟ ਕੀਤਾ ਸੀ ਅਤੇ ਕੰਮ ਤੋਂ ਨਾ ਹਟਾਉਣ ਦੇ ਹੁਕਮ ਵੀ ਜਾਰੀ ਕੀਤੇ ਸਨ, ਇਸ ਲਈ ਕਿਸੇ ਵੀ ਮੇਟ ਨੂੰ ਕੰਮ ਤੋਂ ਨਾ ਹਟਾਇਆ ਜਾਵੇ ਅਤੇ ਜਿਨ੍ਹਾਂ ਮੇਟਾਂ ਤੋਂ ਕੰਮ ਵਾਪਸ ਲਿਆ ਹੈ, ਉਨ੍ਹਾਂ ਨੂੰ ਮੁੜ ਕੰਮ ਸਮੇਤ ਰਿਕਾਰਡ ਦਿੱਤਾ ਜਾਵੇ, ਕਿ ਹਰ ਜਾਬ ਕਾਰਡ ਧਾਰਕ ਵਰਕਰ ਨੂੰ ਪਿੰਡ ਅੰਦਰ ਬਰਾਬਰ ਕੰਮ ਦਿੱਤਾ ਜਾਵੇ, ਹਰ ਵਰਕਰ ਨੂੰ ਮਨਰੇਗਾ ਕਾਨੰੂਨ ਅਧੀਨ ਬਣਦਾ 100 ਦਿਨ ਦਾ ਰੁਜ਼ਗਾਰ ਦੇਣਾ ਯਕੀਨੀ ਬਣਾਇਆ ਜਾਵੇ, ਮਨਰੇਗਾ ਵਰਕਰ ਦੀ ਦਿਹਾੜੀ 500 ਰੁਪਏ ਅਤੇ ਮਨਰੇਗਾ ਮੇਟ ਨੂੰ ਮਹੀਨੇ ਦਾ ਬੱਝਵਾਂ ਮਾਣ ਭੱਤਾ ਦੇਣ ਲਈ ਕੇਂਦਰ ਸਰਕਾਰ ਨੂੰ ਸਿਫਾਰਿਸ਼ ਕੀਤੀ ਜਾਵੇ ਇਸ ਮੀਟਿੰਗ ‘ਚ ਰਾਜ ਕੁਮਾਰੀ, ਸੰਤੋਸ਼ ਦੇਵੀ, ਬਲਵੀਰ ਸਿੰਘ, ਜਸਵੰਤ ਸਿੰਘ, ਨਰੇਸ਼ ਕੁਮਾਰ, ਸੁਰਿੰਦਰ ਕੌਰ, ਕਮਲਾ ਦੇਵੀ, ਬਲਵਿੰਦਰ ਕੌਰ, ਰੇਖਾ ਰਾਣੀ, ਜਸਵੀਰ ਕੌਰ ਆਦਿ ਆਗੂ ਵੀ ਹਾਜ਼ਰ ਸਨ ।

LEAVE A REPLY