ਕੌਂਸਲਰ ਦੇ ਦਫ਼ਤਰ ਅਤੇ ਹੋਟਲ ਗਲਾਸੀ ਜੰਕਸ਼ਨ ਦੇ ਸਾਹਮਣੇ ਲੱਗੇ ਕੂੜੇ ਦੇ ਢੇਰ

0
121

ਜਲੰਧਰ, (ਰਮੇਸ਼ ਗਾਬਾ)-ਭਾਰਤ ਨੂੰ ਸਾਫ਼-ਸੁਥਰਾ ਬਣਾਉਣ ਦਾ ਸੁਪਨਾ ਵੇਖਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਸਵੱਛ ਭਾਰਤ’ ਮੁਹਿੰਮ ਸ਼ੁਰੂ ਕੀਤੀ ਜਿਸ ਦਾ ਜਗ੍ਹਾ ਜਗ੍ਹਾ ‘ਤੇ ਲੋਕਾਂ ਖੇਡ, ਫ਼ਿਲਮੀ ਤੇ ਸਿਆਸੀ ਹਸਤੀਆਂ ਵਲੋਂ ਵਧੀਆ ਹੁੰਗਾਰਾ ਮਿਲਿਆ ਪਰ ਜਲੰਧਰ ਬੱਸ ਸਟੈਂਡ ਦੇ ਨਜ਼ਦੀਕ ਇਸੇ ਇਲਾਕੇ ਦੇ ਕੌਂਸਲਰ ਦੇ ਦਫ਼ਤਰ ਗਲਾਸੀ ਜੰਕਸ਼ਨ ਦੇ ਸਾਹਮਣੇ ਲੱਗੇ ਕੂੜੇ ਦੇ ਢੇਰਾਂ ਨੂੰ ਗ੍ਰਹਿਣ ਲੱਗ ਚੁੱਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 2019 ਤੱਕ ਸਵੱਛ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸ਼ੁਰੂ ਕੀਤੀ ਗਈ ਅਭਿਆਨ ਮੁਹਿੰਮ ਨੂੰ ਭੁਲਾ ਚੁੱਕਾ ਹੈ ਪ੍ਰਸ਼ਾਸਨ ਤੇ ਇਹ ਅਭਿਆਨ ਸਿਰਫ ਅਖ਼ਬਾਰਾਂ ਦੀਆਂ ਸੁਰਖ਼ੀਆਂ ਤੱਕ ਹੀ ਸੀਮਤ ਰਹਿ ਗਿਆ।  ਸਫ਼ਾਈ ਪੱਖੋਂ ਸ਼ਹਿਰ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਪ੍ਰੰਤੂ ਸੰਬੰਧਿਤ ਪ੍ਰਸ਼ਾਸਨ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ।
ਗੰਦਗੀ ਕਾਰਨ ਫੈਲ ਰਹੀ ਬੀਮਾਰੀ
ਸ਼ਹਿਰ ‘ਚ ਗੰਦਗੀ ਕਾਰਨ ਬੀਮਾਰੀ ਆਪਣੇ ਪੈਰ ਪਸਾਰ ਰਹੀ ਹੈ। ਇਸ ਤਰ੍ਹਾਂ ਦੇ ਹਾਲਾਤ ਲਈ ਲੋਕਾਂ ਨੇ ਸੰਬੰਧਿਤ ਪ੍ਰਸਾਸ਼ਨ ਤੇ ਸਰਕਾਰ ਨੂੰ ਕੋਸਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਕਾਇਮ ਰੱਖਣਾ ਤੇ ਸਾਫ-ਸੁਥਰਾ ਵਾਤਾਵਰਣ ਪ੍ਰਦਾਨ ਕਰਨਾ ਸੰਬੰਧਿਤ ਪ੍ਰਸਾਸ਼ਨ ਦੀ ਮੁਢਲੀ ਜ਼ਿੰਮੇਵਾਰੀ ਹੈ ਜਿਸ ਨੂੰ ਪੂਰਾ ਕਰਨ ‘ਚ ਪ੍ਰਸ਼ਾਸਨ ਅਫਸਲ ਸਿੱਧ ਹੋ ਰਿਹਾ ਹੈ। ਜੇਕਰ ਕੌਂਸਲਰ ਆਪਣੇ ਦਫ਼ਤਰਾਂ ਦੇ ਅੱਗੋਂ ਹੀ ਕੂੜਾ ਚੁੱਕਾਉਣ ਵਿਚ ਅਸਮਰਥ ਹਨ ਤਾਂ ਲੋਕ ਇਨ੍ਹਾਂ ‘ਤੇ ਕੀ ਆਸ ਲਾਈ ਬੈਠੇ ਹਨ?

LEAVE A REPLY