ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਮੀਟਿੰਗ ਹੋਈ

0
83

ਜਲੰਧਰ, (ਰਮੇਸ਼ ਗਾਬਾ)-ਪੰਜਾਬ ਵਿਚ ਲੰਮੇ ਸਮੇਂ ਤੋਂ ਰੈਗੂਲਰ ਭਰਤੀ ਕਰੀਬ ਬੰਦ ਹੈ। ਵੱਖ-ਵੱਖ ਵਿਭਾਗਾਂ ਵਿਚ ਕਾਟਰੈਕਟ ‘ਤੇ ਮੁਲਾਜ਼ਮਾਂ ਨੂੰ ਰੱਖਿਆ ਜਾਂਦਾ ਹੈ। ਭਰਤੀ ਵੇਲੇ ਉਨ੍ਹਾਂ ਦੇ ਭਵਿੱਖ ਦਾ ਕੋਈ ਵੀ ਖਿਆਲ ਨਹੀਂ ਰੱਖਿਆ ਜਾਂਦਾ। ਜਿਹੜੀ ਸਰਕਾਰ ਸਤ੍ਹਾ ਤੋਂ ਬਾਹਰ ਹੁੰਦੀ ਹੈ ਉਹ ਵਰਕਰਾਂ ਨਾਲ ਹਮਦਰਦੀ ਕਰਦੀ ਹੈ ਰੂਲਿੰਗ ਪਾਰਟੀ ਲਾਰੇ ਲਾਉਣੇ ਸ਼ੁਰੂ ਕਰ ਦਿੰਦੀ ਹੈ। ਜੋ ਵਰਕਰ ਸੰਘਰਸ਼ ਕਰਦੇ ਹਨ ਤਾਂ ਅੰਦੋਲਨ ਲਾਠੀਆਂ ਦੇ ਸਹਾਰੇ ਦਬਾ ਦਿੱਤਾ ਜਾਂਦਾ ਹੈ। ਵਰਕਰ ਥੋੜ੍ਹੀ ਤਨਖਾਹ ਨਾਲ ਦਿਨ ਕੱਟਣ ਲਈ ਮਜਬੂਰ ਹਨ। ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੁੱਖ ਰਖਦੇ ਹੋਏ ਹਰਿਆਣਾ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਕਿ ”ਬਰਾਬਰ ਤਨਖਾਹ ਬਰਾਬਰ ਕੰਮ”।
”ਪੰਜਾਬ ਸਰਕਾਰ ਵੱਲੋਂ ਹਰਿਆਣਾ ਸਰਕਾਰ ਦੀ ਤਰ੍ਹਾਂ ਬਰਾਬਰ ਤਨਖਾਹ ਬਰਾਬਰ ਕੰਮ ਦੀ ਨੀਤੀ ਲਾਗੂ ਨਾ ਕਰਨ ਦੀ ਨਿਖੇਧੀ”
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਕ ਸਾਂਝੇ ਬਿਆਨ ਵਿਚ ਸੂਬਾ ਪ੍ਰਧਾਨ ਹੁਕਮ ਸਿੰਘ ਉੱਪਲ ਤੇ ਚੇਅਰਮੈਨ ਮਿਲਖਾ ਸਿੰਘ ਰੰਧਾਵਾ ਪੰਜਾਬ ਰੋਡਵੇਜ਼ ਟਰੈਫਿਕ ਸੁਪਰਵਾਈਜ਼ਰ ਸਟਾਫ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੇ ਮੀਟਿੰਗ ਵਿਚ ਕੀਤਾ ਜੋ ਬੱਸ ਸਟੈਂਡ ਜਲੰਧਰ ਵਿਖੇ ਸ੍ਰੀ ਰਾਮਕੁਮਾਰ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਵਿਚ ਵੱਖ-ਵੱਖ ਡਿਪੂਆਂ ਤੋਂ ਅਹੁਦੇਦਾਰ ਸ਼ਾਮਿਲ ਹੋਏ। ਉਨ੍ਹਾਂ ਨੇ ਆਪਣੀਆਂ ਮੁਸ਼ਕਿਲਾਂ ਦੱਸੀਆ ਤੇ ਹਲ ਕਰਨ ਦੀ ਮੰਗ ਕੀਤੀ। ਡੀ.ਏ. ਦੀਆਂ ਡਿਉ ਕਿਸ਼ਤਾਂ ਤੇ ਬਕਾਇਆ ਜਾਰੀ ਕੀਤਾ ਜਾਵੇ। 6ਵੇਂ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣ। ਪੈਡਿੰਗ ਪਏ ਮੈਡੀਕਲ ਬਿਲਾਂ ਦੀ ਅਦਾਇਗੀ ਕੀਤੀ ਜਾਵੇ। ਪੰਜਾਬ ਸਰਕਾਰ ਦੀਆਂ ਬੱਸਾਂ ਵੀ ਦਿੱਲੀ ਏਅਰਪੋਰਟ ਤਕ ਚਲਾਇਆ ਜਾਣ। ਲੈਂਡ, ਟਰਾਂਸਪੋਰਟ, ਨਸ਼ਾ ਮਾਫੀਆਂ ਬੰਦ ਕੀਤਾ ਜਾਵੇ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ।
ਮੀਟਿੰਗ ਨੂੰ ਸ੍ਰੀ ਮਿਲਖਾ ਸਿੰਘ ਰੰਧਾਵਾ, ਏ.ਐਲ. ਕਲੇਰ, ਗੁਰਦੇਵ ਸਿੰਘ ਬੱਲ, ਗੁਲਜ਼ਾਰ ਸਿੰਘ, ਜਗਦੀਸ਼ ਕਲੇਰ ਬੋਪਾਰਾਏ, ਕੁਲਵੰਤ ਸਿੰਘ, ਚੰਚਲ ਰਾਮਪਾਲ, ਹਰੀ ਸਿੰਘ, ਬੀਰ ਸਿੰਘ ਬੀਰ, ਰਾਜਿੰਦਰ ਕੁਮਾਰ ਸ਼ਰਮਾ, ਅਜੀਤ ਸਿੰਘ, ਮਹਿੰਦਰ ਪਾਲ, ਗੁਰਬਚਨ ਦਾਸ ਫਗਵਾੜਾ, ਅਮਰਨਾਥ ਭਗਤ, ਗਿਆਨ ਸਿੰਘ, ਠੱਕਰਵਾਲ ਧਿਆਨ ਚੰਦ, ਮਹਿੰਦਰ ਸਿੰਘ ਢਿੱਲੋਂ, ਸੱਤਪਾਲ ਬੱਠਲਾਂ, ਹੁਕਮ ਸਿੰਘ ਉੱਪਲ, ਕ੍ਰਿਪਾਲ ਸਿੰਘ, ਹਰਭਜਨ ਸਿੰਘ ਵੈਦ ਪ੍ਰਕਾਸ਼, ਕ੍ਰਿਪਾਲ ਸਿੰਘ ਰਾਮ ਕੁਮਾਰ, ਵੈਦ ਪ੍ਰਕਾਸ਼, ਜੋਗਿੰਦਰ ਸਿੰਘ, ਗੁਰਮੀਤ ਸਿੰਘ, ਉਰਮਿਲਾ ਆਦਿ।

LEAVE A REPLY