ਅਯੁੱਧਿਆ ਰਾਮ ਜਨਮਭੂਮੀ ‘ਤੇ ਸੁਪਰੀਮ ਕੋਰਟ ‘ਚ ਅੱਜ ਤੋਂ ਹੋਵੇਗੀ ਰੋਜ਼ਾਨਾ ਸੁਣਵਾਈ

0
88

ਨਵੀਂ ਦਿੱਲੀ, (TLT) ਅਯੁੱਧਿਆ ਰਾਮ ਜਨਮਭੂਮੀ ਵਿਵਾਦ ‘ਤੇ ਮੰਗਲਵਾਰ ਤੋਂ ਰੋਜ਼ਾਨਾ ਸੁਣਵਾਈ ਸ਼ੁਰੂ ਹੋਵੇਗੀ। ਮਾਮਲੇ ‘ਚ ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲਾ ਪੰਜ ਜੱਜਾਂ ਦਾ ਬੈਂਚ ਸੁਣਵਾਈ ਕਰੇਗਾ। ਬੈਂਚ ਦੇ ਹੋਰਨਾਂ ਜੱਜਾਂ ਵਿਚ ਜਸਟਿਸ ਐੱਸਏ ਬੋਬਡੇ, ਡੀਵਾਈ ਚੰਦਰਚੂੜ, ਅਸ਼ੋਕ ਭੂਸ਼ਣ ਤੇ ਐੱਸ ਅਬਦੁੱਲ ਨਜ਼ੀਰ ਸ਼ਾਮਲ ਹਨ। ਲੰਘੇ ਸ਼ੁੱਕਰਵਾਰ ਨੂੰ ਅਦਾਲਤ ਨੇ ਵਿਚੋਲਗੀ ਪੈਨਲ ਦੀ ਰਿਪੋਰਟਰ ਦੇਖਣ ਪਿੱਛੋਂ ਕਿਹਾ ਸੀ ਕਿ ਵਿਚੋਲਗੀ ਦਾ ਕੋਈ ਨਤੀਜਾ ਨਹੀਂ ਨਿਕਲਿਆ ਇਸ ਲਈ ਮਾਮਲੇ ‘ਤੇ ਛੇ ਅਗਸਤ ਤੋਂ ਰੋਜ਼ਾਨਾ ਸੁਣਵਾਈ ਕੀਤੀ ਜਾਵੇਗੀ ਤੇ ਸੁਣਵਾਈ ਉਦੋਂ ਤਕ ਜਾਰੀ ਰਹੇਗੀ ਜਦੋਂ ਤਕ ਸਾਰੀਆਂ ਧਿਰਾਂ ਦੀ ਬਹਿਸ ਪੂਰੀ ਨਹੀਂ ਹੋ ਜਾਂਦੀ। ਇਲਾਹਬਾਦ ਹਾਈ ਕੋਰਟ ਨੇ 2010 ਵਿਚ ਰਾਮ ਜਨਮਭੂਮੀ ਨੂੰ ਤਿੰਨ ਬਰਾਬਰ ਹਿੱਸਿਆਂ ਵਿਚ ਵੰਡਣ ਦਾ ਆਦੇਸ਼ ਦਿੱਤਾ ਸੀ। ਇਸ ਵਿਚ ਇਕ ਹਿੱਸਾ ਭਗਵਾਨ ਰਾਮਲੱਲ੍ਹਾ ਬਿਰਾਜਮਾਨ, ਦੂਜਾ ਨਿਰਮੋਹੀ ਅਖਾੜਾ ਤੇ ਤੀਜਾ ਹਿੱਸਾ ਸੁੰਨੀ ਵਕਫ਼ ਬੋਰਡ ਨੂੰ ਦੇਣ ਦਾ ਆਦੇਸ਼ ਦਿੱਤਾ ਸੀ। ਇਸ ਫ਼ੈਸਲੇ ਨੂੰ ਭਗਵਾਨ ਰਾਮ ਸਮੇਤ ਹਿੰਦੂ-ਮੁਸਲਿਮ ਸਾਰੀਆਂ ਧਿਰਾਂ ਨੇ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਹੈ। ਸੁਪਰੀਮ ਕੋਰਟ ‘ਚ ਇਹ ਅਪੀਲਾਂ 2010 ਤੋਂ ਲੰਬਿਤ ਹਨ ਤੇ ਅਦਾਲਤ ਦੇ ਆਦੇਸ਼ ਨਾਲ ਫਿਲਹਾਲ ਅਯੁੱਧਿਆ ‘ਚ ਜਿਉਂ ਦੀ ਤਿਉਂ ਸਥਿਤੀ ਕਾਇਮ ਹੈ।

LEAVE A REPLY