ਜਲੰਧਰ ‘ਚ ਪਏ ਤੇਜ਼ ਮੀਂਹ ਨਾਲ ਡਿੱਗਿਆ ਪਾਰਾ

0
158

-ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
ਜਲੰਧਰ, (ਰਮੇਸ਼ ਗਾਬਾ)—ਚਾਰ-ਪੰਜ ਦਿਨਾਂ ਤੋਂ ਗਰਮੀ ਦੀ ਮਾਰ ਝੱਲ ਰਹੇ ਲੋਕਾਂ ਨੂੰ ਮੰਗਲਵਾਰ ਸਵੇਰੇ ਪਏ ਮੀਂਹ ਨੇ ਥੋੜ੍ਹੀ ਰਾਹਤ ਦਿੱਤੀ ਹੈ। ਕੁਝ ਹੀ ਦੇਰ ਦੀ ਤੇਜ਼ ਬਾਰਸ਼ ਨਾਲ ਸੜਕਾ ਜਲ ਮਗਨ ਹੋ ਗਈਆਂ ਅਤੇ ਗਲ਼ੀਆਂ ‘ਚ ਵੀ ਪਾਣੀ ਭਰ ਗਿਆ। ਸਵੇਰ ਤੋਂ ਹੀ ਅਸਮਾਨ ‘ਚ ਬੱਦਲਵਾਈ ਸੀ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਬਾਰਸ਼ ਹੋ ਸਕਦੀ ਹੈ। ਦਿਨ ਵੇਲੇ ਸਾਢੇ ਕੁ 11 ਵਜੇ ਤੋਂ ਬਾਅਦ ਤੇਜ਼ ਬਾਰਸ਼ ਸ਼ੁਰੂ ਹੋਈ ਜਿਸ ਨਾਲ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਗਰਮੀ ਤੇ ਹੁੰਮਸ ਤੋਂ ਪਰੇਸ਼ਾਨ ਲੋਕਾਂ ਨੇ ਬਾਰਸ਼ ਦਾ ਕਾਫ਼ੀ ਲੁਤਫ਼ ਲਿਆ। ਲਗਪਗ ਪਿਛਲੇ ਚਾਰ-ਪੰਜ ਦਿਨਾਂ ਤੋਂ ਲੋਕ ਗਰਮੀ ਦੀ ਮਾਰ ਝੱਲ ਰਹੇ ਸਨ। ਇਸ ਦੌਰਾਨ ਵਿਚ-ਵਿਚਾਲੇ ਅਸਮਾਨ ‘ਚ ਬੱਦਲਵਾਈ ਰਹੀ ਪਰ ਬਾਰਸ਼ ਨਹੀਂ ਹੋਈ। ਰੋਜ਼ਾਨਾ ਧੁੱਪ ਨਿਕਲਣ ਕਾਰਨ ਤਾਪਮਾਨ ‘ਚ ਵਾਧਾ ਹੋ ਰਿਹਾ ਸੀ ਅਤੇ ਲੋਕਾਂ ਨੂੰ ਹੁੰਮਸ ਕਾਫ਼ੀ ਪਰੇਸ਼ਾਨ ਕਰ ਰਹੀ ਸੀ। ਮੰਗਲਵਾਰ ਨੂੰ ਹੋਈ ਬਾਰਸ਼ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ।

LEAVE A REPLY