ਭੇਦਭਰੀ ਹਾਲਾਤ ‘ਚ ਮਿਲੀ ਗੁੰਮ ਹੋਈ ਔਰਤ ਦੀ ਲਾਸ਼

0
91

ਨੱਥੂਵਾਲਾ ਗਰਬੀ, (TLT)- ਪੁਲਿਸ ਥਾਣਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਲੰਗੇਆਣਾ ਖ਼ੁਰਦ ਦੀ ਦਾਣਾ ਮੰਡੀ ਨੇੜੇ ਸਥਿਤ ਬੇਆਬਾਦ ਪਏ ਸਰਕਾਰੀ ਹਸਪਤਾਲ ਦੇ ਕਮਰੇ ‘ਚੋਂ ਪੁਲਿਸ ਨੂੰ ਇੱਕ ਔਰਤ ਦੀ ਲਾਸ਼ ਭੇਦਭਰੀ ਹਾਲਤ ‘ਚ ਮਿਲੀ ਹੈ। ਮ੍ਰਿਤਕ ਔਰਤ ਦੀ ਪਹਿਚਾਣ ਹਰਪ੍ਰੀਤ ਕੌਰ ਵਾਸੀ ਲੰਗੇਆਣਾ ਖ਼ੁਰਦ ਵਜੋਂ ਹੋਈ ਹੈ। ਮ੍ਰਿਤਕਾਂ ਪਿੰਡ ਨੱਥੂਵਾਲਾ ਗਰਬੀ ਦੇ ਵਾਸੀ ਜਗਤਾਰ ਸਿੰਘ ਪੁੱਤਰ ਦਰਸ਼ਨ ਸਿੰਘ ਦੀ ਪਤਨੀ ਸੀ। ਬੀਤੀ ਰਾਤ ਤੋਂ ਭੇਦਭਰੀ ਹਾਲਤ ‘ਚ ਘਰੋਂ ਗੁੰਮ ਔਰਤ ਦੀ ਅੱਜ ਦੁਪਹਿਰ ਦੇ ਸਮੇਂ ਲਾਸ਼ ਉਕਤ ਹਸਪਤਾਲ ‘ਚੋਂ ਮਿਲੀ ਹੈ। ਏ.ਐੱਸ.ਆਈ.ਬਲਧੀਰ ਸਿੰਘ ਥਾਣਾ ਬਾਘਾਪੁਰਾਣਾ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY