ਛੱਤਿਆਣਾ ‘ਚ ਬਣਾਈ ਜਾਵੇਗੀ ਨਸ਼ਾ ਰੋਕੂ ਕਮੇਟੀ-ਸਰਪੰਚ

0
88

ਗਿੱਦੜਬਾਹਾ, (TLT)-ਪਿੰਡ ਛੱਤਿਆਣਾ ਵਿਖੇ ਸਰਪੰਚ ਰਾਜਿੰਦਰ ਸਿੰਘ ਰਾਜਾ ਦੀ ਅਗਵਾਈ ਵਿੱਚ ਸਮੂਹ ਪੰਚਾਇਤ, ਲੋਕਲ ਕਮੇਟੀ, ਪਿੰਡ ਦੇ ਸਾਰੇ ਕਲੱਬ, ਸਮਾਜਸੇਵੀ ਜਥੇਬੰਦੀਆਂ ਅਤੇ ਆਮ ਲੋਕਾਂ ਨਾਲ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਇੱਕ ਸਾਂਝੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਅਵਤਾਰ ਸਿੰਘ ਪੰਚਾਇਤ ਸੈਕਟਰੀ ਅਤੇ ਅਸਕਰਨ ਸਿੰਘ ਸਬ ਇੰਸਪੈਕਟਰ ਭੂਮੀ ਰੱਖਿਆ ਵਿਭਾਗ ਨੇ ਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ। ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਖੁੱਲ ਕੇ ਵਿਚਾਰਾਂ ਕਰਨ ਉਪਰੰਤ ਫੈਸਲਾ ਕੀਤਾ ਕਿ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਜਲਦ ਹੀ ਪਿੰਡ ਦੀ ਇੱਕ ਕਮੇਟੀ ਬਣਾਈ ਜਾਵੇਗੀ। ਪਿੰਡ ਦੇ ਸਰਪੰਚ ਰਾਜਿੰਦਰ ਸਿੰਘ ਰਾਜਾ ਨੇ ਨਗਰ ਨਿਵਾਸੀਆਂ ਨੂੰ ਇਸ ਮੁਹਿੰਮ ਵਿੱਚ ਪੂਰ; ਸਹਿਯੋਗ ਦੇਣ ਦੀ ਅਪੀਲ ਕਰਦਿਆਂ ਪੰਚਾਇਤ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਗੁਰਪ੍ਰਰੀਤ ਸਿੰਘ, ਲਖਵੀਰ ਸਿੰਘਠ ਸੁਖਵੀਰ ਸਿੰਘ, ਭੁਪਿੰਦਰ ਸਿੰਘ ਸਰਾਂ, ਰੂਪ ਚੰਦ, ਗੁਰਮੇਲ ਸਿੰਘ ਹੈਪੀ, ਨੰਦ ਰਾਮ, ਗੁਰਦੇਵ ਸਿੰਘ, ਦਰਸ਼ਨ ਸਿੰਘ, ਬੂਟਾ ਸਿੰਘ, ਸੁਰਜੀਤ ਸਿੰਘ , ਵੀਰ ਚੰਦ, ਨੀਟਾ ਬਰਾੜ, ਗੁਰਮੇਲ ਸਿੰਘ, ਲਾਭ ਸਿੰਘ, ਗੁਰਪ੍ਰਰੀਤ ਪ੍ਰਧਾਨ, ਗਗਨਾ, ਜੱਸੀ ਬਰਾੜ, ਲਾਡੀ ਸੰਧੂ, ਮਾਣਕ ਸਿੰਘ, ਕੁਲਵਿੰਦਰ ਸਿੰਘ ਆਦਿ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।

LEAVE A REPLY