ਭਗੌੜਾ ਨਸ਼ਾ ਤਸਕਰ ਕਾਬੂ, 100 ਗ੍ਰਾਮ ਹੈਰੋਇਨ ਤੇ 1030 ਗੋਲੀਆਂ ਬਰਾਮਦ

0
52

ਪਟਿਆਲਾ, (TLT)-ਸੀਆਈਏ ਸਟਾਫ ਦੀ ਟੀਮ ਨੇ ਭਗੌੜੇ ਨਸ਼ਾ ਤਸਕਰ ਨੂੰ 10 ਲੱਖ ਨਕਦੀ 100 ਗ੍ਰਾਮ ਹੈਰੋਇਨ ਅਤੇ 1030 ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਿਸ ਖਿਲਾਫ਼ ਥਾਣਾ ਬਖਸ਼ੀਵਾਲ ਵਿਖੇ ਮਾਮਲਾ ਦਰਜ ਕਰ ਕੇ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ। ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੀਆਈਏ ਸਟਾਫ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਨਾਕਾਬੰਦੀ ਕੀਤੀ ਗਈ ਸੀ ।ਇਸੇ ਦੌਰਾਨ ਇਕ ਮੋਟਰਸਾਈਕਲ ਚਾਲਕ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਪੁੱਛ ਪੜਤਾਲ ਕੀਤੀ ਗਈ ਜਿਸ ਦੀ ਪਛਾਣ ਨਵਜੋਤ ਸਿੰਘ ਉਰਫ਼ ਨੰਨੂ ਵਾਸੀ ਧੂਰੀ ਵਜੋਂ ਹੋਈ।ਤਲਾਸ਼ੀ ਲੈਣ ‘ਤੇ ਪੁਲਿਸ ਨੇ ਉਕਤ ਵਿਅਕਤੀ ਕੋਲੋਂ 100 ਗ੍ਰਾਮ ਹੈਰੋਇਨ ਤੇ 1030 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੜਤਾਲ ਕਰਨ ‘ਤੇ ਸਾਹਮਣੇ ਆਇਆ ਹੈ ਕਿ ਨੰਨੂ ਖਿਲਾਫ਼ ਪਹਿਲਾਂ ਪੰਜ ਮਾਮਲੇ ਦਰਜ ਹਨ ਅਤੇ ਇਕ ਵਾਰ ਜੇਲ੍ਹ ਵੀ ਜਾ ਚੁੱਕਿਆ ਹੈ। ਜੇਲ੍ਹ ‘ਚੋਂ ਛੁੱਟੀ ‘ਤੇ ਆਉਣ ਤੋਂ ਬਾਅਦ ਮੁੜ ਜੇਲ੍ਹ ਨਹੀਂ ਗਿਆ ਅਤੇ ਫਿਰ ਨਸ਼ਾ ਤਸਕਰੀ ਦੇ ਧੰਦੇ ‘ਚ ਲੱਗ ਗਿਆ ਸੀ। ਐੱਸਐੱਸਪੀ ਮਨਦੀਪ ਸਿੱਧੂ ਅਨੁਸਾਰ ਨਵਜੋਤ ਸਿੰਘ ਨੇ ਨਸ਼ਾ ਤਸਕਰੀ ਦੀ ਕਮਾਈ ਤੋਂ ਇਕ ਕਾਰ ਵੀ ਖਰੀਦੀ ਸੀ ਜਿਸ ਨੂੰ ਨਸ਼ਾ ਸਪਲਾਈ ਲਈ ਵਰਤਿਆ ਜਾ ਰਿਹਾ ਸੀ। ਪੁਲਿਸ ਨੇ ਨੰਨੂ ਕੋਲੋਂ 3.25 ਲੱਖ ਦੀ ਨਕਦੀ 19 ਤੋਲੇ ਸੋਨਾ ਬਰਾਮਦ ਕਰਨ ਦੇ ਨਾਲ ਉਸਦੇ 13 ਬੈਂਕ ਖਾਤੇ ਸੀਲ ਕਰ ਦਿੱਤੇ ਹਨ।

LEAVE A REPLY