ਨਿੱਕੜਿਆਂ ਵੱਲੋਂ ਵਾਤਾਵਰਨ ਬਚਾਉਣ ਦਾ ਸੱਦਾ

0
77

ਕੁੱਪ-ਕਲਾਂ, (TLT)-ਬਿ੍ਟਿਸ਼ ਵਰਲਡ ਸਕੂਲ ਰਾਮਗੜ੍ਹ ਸਰਦਾਰਾਂ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ ਗ੍ਰੀਨ-ਡੇ ਮਨਾਇਆ ਗਿਆ। ਬੱਚਿਆਂ ਨੇ ਆਪਣੇ-ਆਪਣੇ ਘਰ ਤੋਂ ਛਾਂ-ਦਾਰ, ਫਲਦਾਰ ਅਤੇ ਦਵਾਈਆਂ ਵਿਚ ਵਰਤੇ ਜਾਣ ਵਾਲੇ ਗੁਣਵੱਤੇ ਪੌਦੇ ਲਿਆ ਕੇ ਮਨੁੱਖੀ ਜੀਵਨ ਨੂੰ ਬਚਾਉਣ ਲਈ ਰਲ ਮਿਲਕੇ ਉਪਰਾਲਾ ਕਰਨ ਦਾ ਸੰਦੇਸ਼ ਦਿੱਤਾ। ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਨੇ ਸਾਂਝੇ ਰੂਪ ਵਿੱਚ ਇਕੱਠੇ ਹੋਏ ਪੌਦਿਆਂ ਦਾ ਬਗੀਚਾ ਤਿਆਰ ਕੀਤਾ ਤੇ ਬੱਚਿਆਂ ਨੂੰ ਵੱਲੋਂ ਲਾਏ ਪੌਦੇ ਦੀ ਸਾਂਭ-ਸੰਭਾਲ ਲਈ ਹਰ ਬੱਚੇ ਨੇ ਆਪਣੀ ਜ਼ਿੰਮੇਵਾਰੀ ਲਈ।
ਸਕੂਲ ਦੇ ਮੈਨੇਜਿੰਗ ਡਾਇਰੈਕਟਰ ਗੁਰਪ੍ਰਰੀਤ ਸਿੰਘ ਚਹਿਲ ਨੇ ਕਿਹਾ ਕਿ ਰੁੱਖਾਂ ਦਾ ਮਨੁੱਖੀ ਜੀਵਨ ਦੀ ਹੋਂਦ ਵਿੱਚ ਵਡਮੁੱਲਾ ਯੋਗਦਾਨ ਹੈ ਅਤੇ ਇਸ ਤੋਂ ਬਿਨਾਂ ਜੀਵਨ ਸੰਭਵ ਨਹੀਂ।ਉਨ੍ਹਾਂ ਨੇ ਵਾਤਾਵਰਨ ਦੀ ਸ਼ੁੱਧਤਾ ਅਤੇ ਹਰਿਆਵਲ ਲਈ ਬੱਚਿਆਂ ਵੱਲੋਂ ਕੀਤੇ ਗਏ ਇਸ ਰੁੱਖ ਲਾੳਣੁ ਮੁਹਿੰਮ ਦੇ ਆਗਾਜ਼ ਦੀ ਸ਼ਲਾਘਾ ਕੀਤੀ। ਇਸ ਸਮੇਂ ਸਕੂਲ ਦੇ ਪਿ੍ਰੰਸੀਪਲ ਮੈਡਮ ਹਰਲੀਨ ਕੌਰ, ਅੰਮਿ੍ਤਪਾਲ ਸਿੰਘ, ਮਨਦੀਪ ਸਿੰਘ, ਵਰਿੰਦਰ ਸਿੰਘ, ਰਾਜੇਸ਼ ਕੁਮਾਰ, ਸੰਦੀਪ ਕੌਰ (ਸਾਇੰਸ ਅਧਿਆਪਕਾ), ਰਮਨਦੀਪ ਕੌਰ, ਨਾਜੀਆ ਅਤੇ ਪਵਨਦੀਪ ਕੌਰ ਵੀ ਮੌਜੂਦ ਸਨ।

LEAVE A REPLY