ਅਧਿਆਪਕ ਤੇ ਬਲਾਇੰਡ ਯੂਨੀਅਨ ਨੇ ਸਾਂਝੇ ਤੌਰ ‘ਤੇ ਲਗਾਏ 351 ਬੂਟੇ

0
83

ਫਗਵਾੜਾ, (TLT)- ਈਟੀਟੀ ਅਧਿਆਪਕ ਯੂਨੀਅਨ ਵੱਲੋਂ ਅੰਗਹੀਣ ਤੇ ਬਲਾਇੰਡ ਯੂਨੀਅਨ ਦੇ ਸਹਿਯੋਗ ਨਾਲ ਹਰ ਸਾਲ ਰੁੱਖ ਲਗਾਉ ਜੀਵਨ ਬਚਾਓ ਮੁਹਿੰਮ ਚਲਾਈ ਜਾਂਦੀ ਹੈ। ਜਿਸ ਵਿਚ ਫਗਵਾੜਾ ਤਹਿਸੀਲ ਦੇ ਪਿੰਡਾਂ ਵਿਚ ਬੂਟੇ ਲਗਾਏ ਜਾਂਦੇ ਹਨ। ਇਸ ਸਾਲ ਵੀ ਫਗਵਾੜਾ ਬਲਾਕ ਦੇ ਪਿੰਡਾਂ ਦੇ ਸਕੂਲਾਂ ਵਿਚ 351 ਬੂਟੇ ਲਗਾਏ ਗਏ। ਰੁੱਖ ਲਗਾਉ ਜੀਵਨ ਬਚਾਉ ਮੁਹਿੰਮ ਦੀ ਸ਼ੁਰੂਆਤ ਸਰਕਾਰੀ ਪ੍ਰਰਾਇਮਰੀ ਸਕੂਲ ਰਿਹਾਣਾ ਜੱਟਾਂ ਤੋਂ ਰਸਮੀ ਤੌਰ ‘ਤੇ ਰੀਬਨ ਕੱਟ ਕੇ ਦਲਜੀਤ ਸੈਣੀ ਅਤੇ ਲਖਵੀਰ ਸੈਣੀ ਨੇ ਕੀਤੀ ਅਤੇ ਵੱਖ-ਵੱਖ ਸਕੂਲਾਂ ਵਿਚ ਬੂਟੇ ਲਗਾਉਣ ਉਪਰੰਤ ਸਰਕਾਰੀ ਪ੍ਰਰਾਇਮਰੀ ਸਕੂਲ ਟਾਂਡਾ ਬਘਾਣਾ ਵਿਚ ਵੀ ਬੂਟੇ ਲਗਾਏ ਗਏ। ਥਾਣਾ ਰਾਵਲਪਿੰਡੀ ਦੀ ਐਸਐਚਓ ਊਸ਼ਾ ਰਾਣੀ ਨੇ ਵੀ ਥਾਣੇ ਵਿਚ ਬੂਟੇ ਲਗਾਏ ਅਤੇ ਉਪਰੋਕਤ ਜਥੇਬੰਦੀਆਂ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਜਥੇਬੰਦੀਆਂ ਵੱਲੋਂ ਨਿੰਮ ਅਤੇ ਜਾਮਣ ਦੇ ਬੂਟੇ ਲਗਾਏ ਗਏ। ਸਟੇਟ ਕਮੇਟੀ ਮੈਂਬਰ ਈਟੀਟੀ ਯੂਨੀਅਨ ਦਲਜੀਤ ਸੈਣੀ ਅਤੇ ਪ੍ਰਧਾਨ ਅੰਗਹੀਣ ਅਤੇ ਬਲਾਇੰਡ ਯੂਨੀਅਨ ਲਖਵੀਰ ਸੈਣੀ ਨੇ ਦੱਸਿਆ ਕਿ ਬੂਟੇ ਲਗਾਉਣ ਮਗਰੋਂ ਉਨ੍ਹਾਂ ਦੀ ਸੰਭਾਲ ਕੀਤੀ ਜਾਂਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਵਾਤਾਵਰਣ ਸ਼ੁੱਧ ਕਰਨ ਲਈ ਹਰ ਇਕ ਵਿਅਕਤੀ ਨੂੰ 10-10 ਬੂਟੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਇਸ ਨੇਕ ਕਾਰਜ ਵਿਚ ਸਭ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਇਸ ਕਾਰਜ ਵਿਚ ਰਾਮ ਵਰਮਾ, ਪਰਮਜੀਤ ਚੌਹਾਨ, ਨਵਦੀਪ ਸਿੰਘ, ਅਜੈ ਸ਼ਰਮਾ, ਨਿੰਦਰ ਸਿੰਘ, ਸੋਨੀਆ, ਸੋਨੀ, ਬਲਜੀਤ ਕੌਰ, ਲਸ਼ਮੀ ਦੇਵੀ, ਅਨੀਤਾ ਦੇਵੀ, ਮਨਜਿੰਦਰ ਕੌਰ, ਜਰਨੈਲ ਸਿੰਘ, ਗੁਰਬਖਸ਼ ਕੌਰ, ਸੁਖਵਿੰਦਰ ਪਾਲ, ਅਮਰਜੀਤ ਕੌਰ, ਸਪਨਾ ਅਤੇ ਬਲਜਿਦੰਰ ਕੌਰ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ।

LEAVE A REPLY