ਮਹਿਲਾ ਥਾਣਿਆਂ ‘ਚ ਸਭ ਵਿਕਾਊ  ਇਨਸਾਫ਼ ਦੀ ਨਾ ਰੱਖੋ ਆਸ

0
169

ਜਲੰਧਰ, (ਟੀ.ਐਲ.ਟੀ.)—ਭਾਰਤ ਸਰਕਾਰ ਵੱਲੋਂ ਮਹਿਲਾ ਸ਼ਕਤੀਕਰਨ ‘ਤੇ ਪੂਰਾ ਜ਼ੋਰ ਲੱਗਾ ਹੋਇਆ ਹੈ। ਮਹਿਲਾਵਾਂ ਦੇ ਮੁੜ ਵਸੇਬੇ ਹਾਸਲ ਕਰਨਾ ਕੇਂਦਰ ਅਤੇ ਪੰਜਾਬ ਸਰਕਾਰ ਨੇ ਔਰਤਾਂ ਦੇ ਮੁੜ ਵਸੇਬੇ ਵਾਸਤੇ ਮਹਿਲਾ ਥਾਣੇ ਖੋਲ੍ਹੇ ਹੋਏ ਹਨ। ਇਨਸਾਫ਼ ਲਈ ਭਟਕ ਰਹੀਆਂ ਔਰਤਾਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਹੈ। ਆਪ ਨੇ ਸਹੀ ਅਨੁਮਾਨ ਲਗਾਇਆ ਕਿ ਪਹਿਲਾ ਦੁਆਰ ਯਾਨੀ ਮਹਿਲਾ ਥਾਣਾ। ਰਾਜ ਭਰ ‘ਚ ਮਹਿਲਾ ਥਾਣੇ ‘ਚ ਮਹਿਲਾਵਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸ਼ਿਕਾਇਤ ਦੀ ਜਾਂਚ ਦੌਰਾਨ ਇਸ ਕਦਰ ਬੇਇੱਜ਼ਤ ਕੀਤਾ ਜਾਂਦਾ ਹੈ ਕਿ ਪਿਤਾ ਦਾ ਸਿਰ ਲੜਕੀ ਦਾ ਬਾਪ ਹੋਣ ਕਰਕੇ ਵੀ ਝੁਕ ਜਾਂਦਾ ਹੈ ਅਤੇ ਮਾਂ ਦੀ ਮੂੰਹੋਂ ਸਹਿਜੇ ਹੀ ਨਿਕਲ ਜਾਂਦਾ ਹੈ ਕਿ ਇਨਸਾਫ਼ ਲੈਣ ਲਈ ਥਾਣੇ ਨਹੀਂ ਜਾਣਾ ਮੇਰੀਏ ਧੀਏ। ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਮਹਿਲਾ ਥਾਣੇ ਦੀ ਹੈਰਤ ਅੰਗੇਜ਼ ਕਹਾਣੀਆਂ ਕਰਵਾਏ ਜਾ ਰਹੇ ਹਾਂ ਕਿ ਜਹਾਂ ਸੇ ਸੂਰਤ-ਏ-ਹਾਲ ਕਿਹੋ ਜਿਹਾ ਹੈ। ਮਹਿਲਾ ਥਾਣਾ ਪੂਰੀ ਤਰ੍ਹਾਂ ਰਾਜਨੀਤਕ ਲੋਕਾਂ ਦੇ ਪ੍ਰਭਾਵ ਹੇਠ ਚੱਲ ਰਿਹਾ ਹੈ। ਜਲੰਧਰ ਜ਼ਿਲ੍ਹੇ ਦੀ ਹਰੇਕ ਔਰਤ ਨੂੰ ਇਨਸਾਫ਼ ਵਾਸਤੇ ਇਸ ਥਾਣੇ ਦਾ ਦਰਵਾਜ਼ਾ ਖੜਕਾਉਂਣਾ ਪੈਂਦਾ ਹੈ। ਮਹਿਲਾ ਥਾਣੇ ‘ਚ ਬਹੁਤੀਆਂ ਪੀੜਤ ਔਰਤਾਂ ਸਹੁਰਿਆਂ ਤੋਂ ਦੁਖੀ ਹਨ। ਪੁਲਿਸ ਕਮਿਸ਼ਨਰ ਨੇ ਮਹਿਲਾ ਥਾਣਾ ਦੀ ਕਿ ਲੰਬੀ ਚੌੜੀ ਫਾਈਲ ਦੀ ਸੂਚੀ ਰਿਕਾਰਡ ‘ਚ ਦਰਜ ਹੈ। ਪਰ ਇਨਸਾਫ਼ ਕਿਵੇਂ ਦਿੱਤਾ ਜਾਂਦਾ ਹੈ ਸੁਣ ਲਓ। ਇਸ ਤੋਂ ਬਾਅਦ ਦੂਸਰੇ ਪੱਖ ਨੂੰ ਬੁਲਾ ਕੇ ਫਿਰ ਸਿਰਫ ਫੋਨ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਦੋਂ ਫੋਨ ਆ ਜਾਂਦਾ ਹੈ ਤਾਂ ਸਿਫਾਰਿਸ਼ਾਂ ਅਤੇ ਦਲਾਲਾਂ ਦੀ ਖੇਡ ਸ਼ੁਰੂ ਹੋ ਜਾਂਦੀ ਹੈ। ਐਨ.ਆਰ.ਆਈ. ਪਤੀ ਦੇ ਮਾਮਲੇ ‘ਚ ਵਿਦੇਸ਼ਾਂ ਤੱਕ ਫੋਨ ਆ ਜਾਂਦੇ ਹਨ। ਫਿਰ ਜਦੋਂ ਗੱਲਬਾਤ ਸ਼ੁਰੂ ਹੁੰਦੀ ਹੈ ਤਾਂ 99 ਪ੍ਰਤੀਸ਼ਤ ਮਾਮਲਿਆਂ ‘ਚ ਜਾਂਚ ਅਧਿਕਾਰੀ ਨਾਲ ਸੈਟਿੰਗ ਹੋ ਜਾਂਦੀ ਹੈ। ਦੋਸਤਾਂ ਦੇ ਬੈਂਕ ਖਾਤੇ ਦੇ ਕੇ ਉਨ੍ਹਾਂ ਤੋਂ ਵਿਦੇਸ਼ ਤੋਂ ਰਿਸ਼ਵਤ ਦਾ ਪੈਸਾ ਮੰਗਵਾਉਣਾ ਸ਼ੁਰੂ ਕਰ ਦਿੰਦੇ ਹਨ। ਜੇ ਸ਼ਿਕਾਇਤ ਪੂਰੇ ਪਰਿਵਾਰ ਖਿਲਾਫ਼ ਹੈ ਤਾਂ ਬਿਨਾ ਸ਼ਿਕਾਇਤ ਤੋਂ ਗੰਭੀਰ ਜਾਂਚ ਕੀਤੇ ਪੂਰਾ ਪਰਿਵਾਰ ਥਾਣਾ ਬੁਲਾ ਲਿਆ ਜਾਂਦਾ ਹੈ। ਵਰਨਣਯੋਗ ਹੈ ਕਿ ਇਹ ਰਿਸ਼ਵਤ ਕਿ ਦੂਸਰੇ ਦਾ ਮਨੋਬਲ ਤੋੜਨ ਲਈ ਉੱਚੀ ਆਵਾਜ਼ ‘ਚ ਬੋਲਣਾ, ਬੁਰਾ ਭਲਾ ਕਹਿਣਾ, ਕਰੈਕਟਰ ਬਾਰੇ ਬੁਰਾ ਭਲਾ ਕਹਿਣਾ, ਜਾਂਚ ਅਧਿਕਾਰੀ ਇਹ ਸਾਰਾ ਤਮਾਸ਼ਾ ਦੇਖਦੇ ਰਹਿੰਦੇ ਹਨ। ਲੜਕੀ ਅਤੇ ਲੜਕੇ ਦੋਵਾਂ ਨੂੰ ਬਿਨਾਂ ਮਤਲਬ ਨਸੀਹਤ ਦਿੱਤੀ ਜਾਂਦੀ ਹੈ। ਇਹ ਸਭ ਸਮਝ ‘ਚ ਆ ਰਿਹਾ ਹੈ ਲੇਕਿਨ ਜਦ ਤੱਕ ਉਲਝਣ ਨਾ ਪੈਦਾ ਕਰਾਂਗੇ ਤਾਂ ਮਾਲ ਕਿੱਥੋਂ ਆਵੇਗਾ? ਜਾਂਚ ਅਧਿਕਾਰੀ ਮੂੰਹ ਬੰਦ ਕਰਕੇ ਰੱਖਦੇ ਹਨ।

LEAVE A REPLY