ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਲਈ ਵੱਡੀ ਸਾਜ਼ਿਸ਼ ਕਰ ਰਹੀ ਏ ਕੰਮ: ਖਾਲਸਾ

0
117

ਅੰਮ੍ਰਿਤਸਰ (ਸੰਜੀਵ ਪੁੰਜ)-ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਨੇ ਬੇਅਦਬੀ ਮਾਮਲੇ ‘ਚ ਸੀ. ਬੀ. ਆਈ. ਵਲੋਂ ਕਲੋਜ਼ਰ ਰਿਪੋਰਟ ਪੇਸ਼ ਕਰਨ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਸਰਪ੍ਰਸਤ ਭਾਈ ਪਰਮਜੀਤ ਸਿੰਘ ਖਾਲਸਾ, ਭਾਈ ਮੇਜਰ ਸਿੰਘ ਖਾਲਸਾ ਤੇ ਕੌਮੀ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਨੇ ਕਿਹਾ ਕਿ ਬੇਅਦਬੀ ਮਾਮਲੇ ‘ਚ ਪੰਜਾਬ ਸਰਕਾਰ ਦੋਸ਼ੀਆਂ ਖਿਲਾਫ ਚਲਾਨ ਪੇਸ਼ ਕਰ ਚੁੱਕੀ ਹੈ ਤੇ ਸੀ. ਬੀ. ਆਈ. ਕਲੋਜ਼ਰ ਰਿਪੋਰਟ ‘ਚ ਆਖ ਰਹੀ ਹੈ ਕਿ ਸਬੂਤ ਨਹੀਂ ਮਿਲੇ। ਇਸ ਤੋਂ ਸਾਬਤ ਹੁੰਦਾ ਹੈ ਕਿ ਦੋਸ਼ੀਆਂ ਨੂੰ ਬਚਾਉਣ ਪਿੱਛੇ ਕੋਈ ਵੱਡੀ ਸਾਜ਼ਿਸ਼ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ‘ਚ ਜਾਂਚ ਕਮੇਟੀ ਨੇ 7 ਜੂਨ 2018 ਨੂੰ ਡੇਰਾ ਸਿਰਸਾ ਦੇ ਪ੍ਰੇਮੀ ਮਹਿੰਦਰ ਪਾਲ ਬਿੱਟੂ, ਸ਼ਕਤੀ ਤੇ ਸੰਨੀ ਦਾ ਹੱਥ ਹੋਣ ਦਾ ਪਰਦਾਫਾਸ਼ ਕੀਤਾ ਸੀ ਪਰ ਮਾਮਲਾ ਸੀ. ਬੀ. ਆਈ. ਦੇ ਹੱਥ ‘ਚ ਹੋਣ ਕਾਰਨ ਜਾਂਚ ਟੀਮ ਕਾਨੂੰਨੀ ਤੌਰ ‘ਤੇ ਉਨ੍ਹਾਂ ਖਿਲਾਫ ਕੁਝ ਨਹੀਂ ਕਰ ਸਕੀ ਸੀ।

LEAVE A REPLY