ਕੁਆਰੀਆਂ ਲੜਕੀਆਂ ਦੇ ਮੋਬਾਈਲ ‘ਤੇ ਬੈਨ, ਮਿਲੇਗੀ ਸਖ਼ਤ ਸਜ਼ਾ ਤੇ ਲੱਗੇਗਾ 1.50 ਲੱਖ ਦਾ ਜੁਰਮਾਨਾ

0
221

ਬਾਨਸਕਾਂਠਾ (ਟੀ.ਐਲ.ਟੀ. ਬਿਊਰੋ) 21ਵੀਂ ਸਦੀ ਜਿੱਥੇ ਔਰਤਾਂ ਹਰ ਖੇਤਰ ‘ਚ ਮਰਦਾਂ ਦੇ ਬਰਾਬਰ ਚੱਲ ਰਹੀਆਂ ਹਨ। ਉੱਥੇ ਹੀ ਸਮਾਜ ‘ਚ ਸਮੇਂ-ਸਮੇਂ ‘ਤੇ ਔਰਤਾਂ ਨੂੰ ਦੱਬਣ ਲਈ ਤੁਗ਼ਲਕੀ ਫ਼ਰਮਾਨ ਜਾਰੀ ਕੀਤੇ ਜਾਂਦੇ ਹਨ। ਗੁਜਰਾਤ ਦੇ ਬਾਨਸਕਾਂਠਾ ‘ਚ ਇਕ ਅਜਿਹਾ ਹੀ ਤੁਗ਼ਲਕੀ ਫ਼ਰਮਾਨ ਸਾਹਮਣੇ ਆਇਆ ਹੈ। ਬਾਨਸਕਾਂਠਾ ਦੇ ਦਾਂਤੀਵਾੜਾ ਪਿੰਡ ‘ਚ ਠਾਕੋਰ ਭਾਈਚਾਰੇ ਨੇ ਕੁਆਰੀਆਂ ਲੜਕੀਆਂ ਦੇ ਮੋਬਾਈਲ ਫੋਨ ਇਮਸਤੇਮਾਲ ਕਰਨ ‘ਤੇ ਬੈਨ ਲਗਾਉਣ ਦਾ ਫ਼ਰਮਾਨ ਜਾਰੀ ਕੀਤਾ ਹੈ। ਠਾਕੋਰ ਭਾਈਚਾਰੇ ਨੇ ਐਤਵਾਰ ਨੂੰ ਪਿੰਡ ‘ਚ ਇਕ ਬੈਠਕ ਕੀਤੀ, ਜਿਸ ‘ਚ ਇਹ ਫ਼ੈਸਲਾ ਲਿਆ ਗਿਆ। ਠਾਕੋਰ ਭਾਈਚਾਰੇ ਦੇ ਨਵੇ ਨਿਯਮ ਅਨੁਸਾਰ ਕੁਆਰੀਆਂ ਲੜਕੀਆਂ ਨੂੰ ਮੋਬਾਈਲ ਫੋਨ ਦਾ ਇਸਤੇਮਾਲ ਨਹੀਂ ਕਰਨਗੀਆਂ। ਫ਼ਰਮਾਨ ‘ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਇਸ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਸਖ਼ਤ ਸਜ਼ਾ ਸੁਣਾਈ ਜਾਵੇਗੀ। ਸਜ਼ਾ ਤੋਂ ਇਲਾਵਾ ਲੜਕੀ ਦੇ ਪਿਤਾ ਤੋਂ 1.50 ਲੱਖ ਰੁਪਏ ਜੁਰਮਾਨਾ ਵਸੂਲਿਆਂ ਜਾਵੇਗਾ। ਠਾਕੋਰ ਭਾਈਚਾਰੇ ਦੇ ਜ਼ਿਲ੍ਹਾਂ ਪੰਚਾਇਤ ਮੈਂਬਰ, ਜਯੰਤੀਭਾਈ ਠਾਕਰੁ ਨੇ ਕਿਹਾ, ‘ਐਤਵਾਰ ਨੂੰ ਬੈਠਕ ‘ਚ ਇਹ ਫ਼ੈਸਲਾ ਲਿਆ ਗਿਆ ਕਿ ਵਿਆਹ ‘ਚ ਹੋਣ ਵਾਲੇ ਵਾਧੂ ਖਰਚਿਆਂ ‘ਚ ਕਮੀ ਲਿਆਂਦੀ ਜਾਵੇਗੀ। ਵਿਆਹ ‘ਚ ਡੀਜੇ, ਪਟਾਕਿਆਂ ਆਦਿ ‘ਤੇ ਹੋਣ ਵਾਲੇ ਖਰਚ ਨੂੰ ਰੋਕਿਆ ਜਾਵੇਗਾ। ਅਸੀਂ ਇਸ ਖ਼ਰਚ ਤੋਂ ਬਚ ਸਕਦੇ ਹਾਂ। ਅਸੀਂ ਹਾਲੇ ਮੋਬਾਈਲ ਫੋਨ ਦੇ ਇਸਤੇਮਾਲ ‘ਤੇ ਬੈਨ ਤੇ ਸਜ਼ਾ ਬਾਰੇ ਸੋਚਿਆ ਹੈ। ਦਸ ਦਿਨਾਂ ‘ਚ ਇਸ ‘ਤੇ ਪੂਰੀ ਤਰ੍ਹਾਂ ਫ਼ੈਸਲਾ ਲੈ ਲਵਾਂਗੇ ਕਿ ਕੁਆਰੀਆਂ ਲੜਕੀਆਂ ਨੂੰ ਮੋਬਾਈਲ ਫੋਨ ਨਾ ਦਿੱਤਾ ਜਾਵੇ। ਇਸ ਤੋਂ ਇਲਾਵਾ ਕਿਸੇ ਲੜਕੀ ਨੇ ਬਗੈਰ ਆਪਣੇ ਪਰਿਵਾਰ ਦੀ ਮਰਜ਼ੀ ਦੇ ਵਿਆਹ ਕਰਦੀ ਹੈ ਤਾਂ ਇਸ ਨੂੰ ਅਪਰਾਧ ਮੰਨਿਆ ਜਾਵੇਗਾ।’

LEAVE A REPLY