ਕਰਨਾਟਕ ਸੰਕਟ : ਬਾਗ਼ੀ ਵਿਧਾਇਕਾਂ ‘ਤੇ ਅਸਤੀਫ਼ਿਆਂ ‘ਤੇ ਸਪੀਕਰ ਲੈਣ ਫ਼ੈਸਲਾ- ਸੁਪਰੀਮ ਕੋਰਟ

0
40

ਨਵੀਂ ਦਿੱਲੀ, (TLT) ਕਰਨਾਟਕ ਸੰਕਟ ਨੂੰ ਲੈ ਕੇ 15 ਬਾਗ਼ੀ ਵਿਧਾਇਕਾਂ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਸਪੀਕਰ ਵਿਧਾਇਕਾਂ ਦੇ ਅਸਤੀਫ਼ਿਆਂ ‘ਤੇ ਫ਼ੈਸਲਾ ਲੈਣ। ਹਾਲਾਂਕਿ ਅਦਾਲਤ ਨੇ ਕਿਹਾ ਹੈ ਕਿ ਸਪੀਕਰ ‘ਤੇ ਜਲਦੀ ਫ਼ੈਸਲਾ ਲੈਣ ਲਈ ਦਬਾਅ ਨਹੀਂ ਪਾਇਆ ਜਾ ਸਕਦਾ ਹੈ। ਸਪੀਕਰ ਨਿਯਮਾਂ ਮੁਤਾਬਕ ਫ਼ੈਸਲਾ ਲੈ ਸਕਦੇ ਹਨ। ਕੱਲ੍ਹ ਭਾਵ ਕਿ ਵੀਰਵਾਰ ਨੂੰ ਕਰਨਾਟਕ ਵਿਧਾਨ ਸਭਾ ‘ਚ ਕਾਂਗਰਸ-ਜਨਤਾ ਦਲ (ਐੱਸ.) ਸਰਕਾਰ ਵਲੋਂ ਬਹੁਮਤ ਸਾਬਤ ਕੀਤਾ ਜਾਵੇਗਾ। ਇਸ ਨੂੰ ਲੈ ਕੇ ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਹੈ ਕਿ ਅਸਤੀਫ਼ੇ ਦੇਣ ਵਾਲੇ ਬਾਗ਼ੀ ਵਿਧਾਇਕਾਂ ‘ਤੇ ਕੱਲ੍ਹ ਹੋਣ ਵਾਲੀ ਸਦਨ ਦੀ ਪ੍ਰਕਿਰਿਆ ‘ਚ ਸ਼ਾਮਲ ਹੋਣ ਲਈ ਦਬਾਅ ਨਹੀਂ ਜਾ ਸਕਦਾ ਹੈ।

LEAVE A REPLY