ਸਾਵਧਾਨ! ਫੌਜ ਦੀ ਭਰਤੀ ‘ਚ ਘਪਲਾ, 125 ਨੌਜਵਾਨ ਧੋਖਾਧੜੀ ਦਾ ਸ਼ਿਕਾਰ

0
114

ਨਵੀਂ ਦਿੱਲੀ, (ਟੀ.ਐਲ.ਟੀ. ਬਿਊਰੋ) ਭਾਰਤੀ ਫੌਜ ਦੀ ਭਰਤੀ ਦੀ ਪ੍ਰਕਿਰਿਆ ਵਿੱਚ ਫਰਜ਼ੀਵਾੜੇ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇੱਕ ਕਥਿਤ ਰੈਕਿਟ ਨੇ ਘੱਟੋ-ਘੱਟ 125 ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਜਾਂਚ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਇਹ ਰੈਕਿਟ ਭਰਤੀ ਨਾਲ ਸਬੰਧਿਤ ਨਕਲੀ ਚਿੱਠੀਆਂ ਜਾਰੀ ਕਰਕੇ ਵਾਰਦਾਤ ਨੂੰ ਅੰਜਾਮ ਦੇ ਰਿਹਾ ਸੀ। ਮਾਰਚ 2019 ਵਿੱਚ ਪੁਣੇ ਵਿੱਚ ਸਥਿਤ ਸਾਊਦਰਨ ਕਮਾਂਡ ਦੀ ਮਿਲਟਰੀ ਇੰਟੈਲੀਜੈਂਸ ਯੂਨਿਟ ਤੇ ਸਤਾਰਾ ਪੁਲਿਸ ਨੇ ਸਾਂਝੇ ਤੌਰ ‘ਤੇ ਇਸ ਫਰਜ਼ੀਵਾੜੇ ਦਾ ਖ਼ੁਲਾਸਾ ਕੀਤਾ ਸੀ, ਜਿਸ ਵਿੱਚ ਫੌਜ ਦੇ ਤਿੰਨ ਜਵਾਨਾਂ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਸਾਂਝੇ ਅਭਿਆਨ ਵਿੱਚ ਅਧਿਕਾਰੀਆਂ ਨੇ ਸਭ ਤੋਂ ਪਹਿਲਾਂ ਇੱਕ ਕੋਚਿੰਗ ਸੈਂਟਰ ਦੇ ਮਾਲਕ ਨੂੰ ਉਸ ਦੇ ਸਾਥੀ ਨਾਲ ਮਾਰਚ ਵਿੱਚ ਗ੍ਰਿਫ਼ਤਾਰ ਕੀਤਾ ਸੀ ਜਦਕਿ ਦੋ ਹੋਰ ਲੋਕਾਂ ਨੂੰ ਬਾਅਦ ਵਿੱਚ ਕਾਬੂ ਕੀਤਾ ਗਿਆ। ਪੁਲਿਸ ਨੇ ਫੌਜ ਦੇ ਤਿੰਨ ਜਵਾਨਾਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ਵਿੱਚੋਂ ਦੋ ਹੌਲਦਾਰ ਰੈਂਕ ਦੇ ਹਨ ਤੇ ਇੱਕ ਸਿਪਾਹੀ ਹੈ। ਇਨ੍ਹਾਂ 2017 ਦੀ ਸ਼ੁਰੂਆਤ ਤੋਂ 2018 ਦੇ ਅਖ਼ੀਰ ਤਕ ਘਪਲੇ ਕੀਤੇ। ਪੁਲਿਸ ਨੇ ਸਤਾਰਾ ਦੇ ਪਿੰਡ ਸ੍ਰੀਪਲਵਨ ਵਿੱਚ ਕੋਚਿੰਗ ਸੈਂਟਰ ਚਲਾਉਣ ਵਾਲੇ ਦੀ ਪਛਾਣ ਵਿਸ਼ਣੂ ਧੇਂਬਰੇ (36) ਵਜੋਂ ਕੀਤੀ ਹੈ। ਉਸ ਦੇ ਸਾਥੀਆਂ ਵਿੱਚ ਭਗਵਾਨ ਸ਼ਿਰਤੋੜੇ (29), ਸ਼ੁਭਮ ਸ਼ਿੰਦੇ (23) ਤੇ ਸੁਨੀਲ ਪਵਾਰ (30) ਸ਼ਾਮਲ ਹਨ। ਇਨ੍ਹਾਂ ਨੇ ਫੌਜ ਸੰਸਥਾਵਾਂ ਨਾਲ ਸਬੰਧਿਤ ਫਰਜ਼ੀ ਕਾਗਜ਼ਾਤ ਤੇ ਜਾਅਲੀ ਮੋਹਰਾਂ ਤਿਆਰ ਕਰਾਉਣ ਵਿੱਚ ਉਸ ਦੀ ਮਦਦ ਕੀਤੀ।

LEAVE A REPLY