ਮਨਪ੍ਰੀਤ ਬੱਬਰ ਆਲ ਇੰਡੀਆ ਐਂਟੀ ਕੁਰੱਪਸ਼ਨ ਐਂਟੀ ਕ੍ਰਾਈਮ ਸੈੱਲ ਯੂਥ ਵਿੰਗ ਦੇ ਪ੍ਰਧਾਨ ਬਣੇ

0
224
ਜਲੰਧਰ, (ਰਮੇਸ਼ ਗਾਬਾ)-ਆਲ ਇੰਡੀਆ ਐਂਟੀ ਕੁਰੱਪਸ਼ਨ ਐਂਟੀ ਕ੍ਰਾਈਮ ਸੈੱਲ ਦੀ ਇੱਕ ਮੀਟਿੰਗ ਸੈੱਲ ਦੇ ਪ੍ਰਧਾਨ ਜੀ.ਐਸ. ਬੱਬਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਯੂਥ ਆਗੂ ਮਨਪ੍ਰੀਤ ਸਿੰਘ ਬੱਬਰ ਨੂੰ ਸੈੱਲ ਦੇ ਯੂਥ ਵਿੰਗ ਦਾ ਸੂਬਾ ਪ੍ਰਧਾਨ ਬਣਾਇਆ ਗਿਆ। ਮਨਪ੍ਰੀਤ ਨੇ ਆਪਣੀ ਨਿਯੁਕਤੀ ‘ਤੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਭ੍ਰਿਸ਼ਟਾਚਾਰ ਸਮਾਜ ਨੂੰ ਘੁਣ ਵਾਂਗ ਖੋਖਲਾ ਕਰ ਰਿਹਾ ਹੈ, ਜਿਸ ਕਾਰਨ ਲੋੜ ਹੈ ਕਿ ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ ਲਈ ਲਾਮਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੇ ਹੋਰ ਸਮਾਜਿਕ ਕੁਰੀਤੀਆਂ ‘ਚੋਂ ਕੱਢਣ ਲਈ ਮੁਹਿੰਮ ਚਲਾਉਣਗੇ। ਇਸ ਮੌਕੇ ਸੈੱਲ ਦੇ ਰਾਸ਼ਟਰੀ ਚੇਅਰਮੈਨ ਅਮਰ ਕਾਂਤ ਰਾਮਾ, ਰਾਸ਼ਟਰੀ ਸਕੱਤਰ ਸੁਖਬੀਰ ਸਿੰਘ, ਮੀਤ ਪ੍ਰਧਾਨ ਰਿਆਜ ਹੈਦਰ, ਹਰਸਿਮਰਨਜੀਤ ਸਿੰਘ, ਰਾਜੇਸ਼ ਠਾਕੁਰ, ਮੁਨੀਸ਼ ਵਿੱਜ, ਸਾਹਿਲ ਭਾਟੀਆ, ਸੁਰਜੀਤ ਸਿੰਘ, ਵਿਨੋਦ ਬੈਂਸ, ਪ੍ਰਮੋਦ ਪਟੇਲ ਤੇ ਹੋਰ ਵੀ ਮੌਜੂਦ ਸਨ।

 

LEAVE A REPLY