ਵਿਆਹ ਦੇ 71 ਸਾਲ ਬਾਅਦ ਇੱਕੋ ਹੀ ਦਿਨ ਹੋਈ ਪਤੀ-ਪਤਨੀ ਦੀ ਮੌਤ

0
136

ਜਰਮਨੀ, (TLT)- ਆਨਲਾਈਨ ਚੈਟਿੰਗ ਦੇ ਇਸ ਯੁੱਗ ‘ਚ ਕੁਝ ਪ੍ਰੇਮ ਕਹਾਣੀਆਂ ਅਜਿਹੀਆਂ ਵੀ ਹਨ, ਜੋ ਅਸਲ ‘ਚ ਤੁਹਾਡੇ ਦਿਲ ‘ਤੇ ਡੂੰਘੀ ਛਾਪ ਛੱਡਦੀਆਂ ਹਨ। ਹਰ ਸਥਿਤੀ ‘ਚ ਇਕ-ਦੂਸਰੇ ਨਾਲ ਰਹਿਣ ਵਾਲੇ ਜੋੜੇ ਤੁਹਾਨੂੰ ਇਹ ਭਰੋਸਾ ਦਿਵਾਉਣ ਲਈ ਕਾਫ਼ੀ ਹਨ ਕਿ ਦੁਨੀਆ ‘ਚ ਹਾਲੇ ਵੀ ਸੱਚਾ ਪਿਆਰ ਮੌਜੂਦ ਹੈ। ਇਕ ਸਾਲ ਦੀ ਡੇਟਿੰਗ ਤੇ 71 ਸਾਲ ਦੀ ਵਿਆਹੁਤਾ ਜ਼ਿੰਦਗੀ ਖ਼ੁਸ਼ੀ-ਖ਼ੁਸ਼ੀ ਇਕੱਠੇ ਜਿਊਣ ਤੋਂ ਬਾਅਦ 94 ਸਾਲ ਦੇ ਹਰਬਰਟ ਤੇ 88 ਸਾਲ ਦੀ ਮਾਰਲਿਨ ਫਰਾਂਸਿਸ ਨੇ ਸ਼ੁੱਕਰਵਾਰ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤੀ। ਦੋਵਾਂ ਦੀ ਮੌਤ ‘ਚ ਸਿਰਫ਼ 12 ਘੰਟਿਆਂ ਦਾ ਅੰਤਰ ਸੀ।
72 ਸਾਲ ਪਹਿਲਾਂ ਹੋਇਆ ਸੀ ਵਿਆਹ
ਇਕ ਰਿਪੋਰਟ ਅਨੁਸਾਰ ਹਰਬਰਟ ਹੇਲਾਈਗਲ ਦੀ ਕਹਾਣੀ ਲਗਪਗ 72 ਸਾਲ ਪਹਿਲਾਂ ਇਕ ਕੈਫੇ ‘ਚ ਸ਼ੁਰੂ ਹੋਈ ਸੀ। ਉਸ ਸਮੇਂ ਹੇਲਾਈਗਲ 22 ਸਾਲ ਦੀ ਸੀ, ਜਦਕਿ ਮਰਲਿਨ ਸਿਰਫ਼ 16 ਸਾਲ ਦੀ। ਮਰਲਿਨ ਉਸ ਕੈਫ਼ੇ ‘ਚ ਕੰਮ ਕਰਦੀ ਸੀ ਤੇ ਹਰਬਰਟ ਆਪਣੇ ਕਿਸੇ ਦੋਸਤ ਨਾਲ ਉੱਥੇ ਗਏ ਸਨ। ਜਦੋਂ ਉਨ੍ਹਾਂ ਦੀ ਨਜ਼ਰ ਮਰਲਿਨ ‘ਤੇ ਪਈ ਤਾਂ ਉਹ ਉਸ ਨੂੰ ਦੇਖਦੇ ਹੀ ਰਹਿ ਗਏ। ਕੁਝ ਦੇਰ ਸੋਚ ਕੇ ਹਰਬਰਟ ਨੇ ਉਸ ਨੂੰ ਡੇਟ ‘ਤੇ ਚੱਲਣ ਲਈ ਪੁੱਛਿਆ ਤਾਂ ਮਰਲਿਨ ਮੰਨ ਗਈ। ਪਹਿਲੀ ਡੇਟ ‘ਚ ਦੋਵਾਂ ਨੇ ਇਕੱਠੇ ਫ਼ਿਲਮ ਦੇਖੀ ਸੀ, ਜਿਸ ਦੇ ਇਕ ਸਾਲ ਬਾਅਦ ਹਰਬਰਟ ਨੇ ਮਰਲਿਨ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਤੇ ਇਸ ਤਰ੍ਹਾਂ ਦੋਵਾਂ ਨੇ ਵਿਆਹ ਕਰ ਲਿਆ।
ਵਿਆਹ ਤੋਂ ਬਾਅਦ ਮਰਲਿਨ ਆਪਣੇ ਪਤੀ ਨਾਲ ਜਰਮਨੀ ‘ਚ ਛੇ ਸਾਲ ਰਹੀ। ਉਨ੍ਹਾਂ ਦੂਸਰੇ ਵਿਸ਼ਵ ਯੁੱਧ ਦੌਰਾਨ ਫ਼ੌਜ ‘ਚ ਸੇਵਾ ਵੀ ਕੀਤੀ ਸੀ। ਹਰਬਰਟ ਨੇ ਕੋਰੀਆ ਤੇ ਵੀਅਤਨਾਮ ‘ਚ ਵੀ ਨੌਕਰੀ ਕੀਤੀ ਤੇ 22 ਸਾਲ ਦੀ ਸੇਵਾ ਤੋਂ ਬਾਅਦ ਫ਼ੌਜ ‘ਚੋਂ ਰਿਟਾਇਰ ਹੋ ਗਏ। ਇਹ ਜੋੜਾ ਆਪਣੇ ਛੇ ਬੱਚਿਆਂ ਤੇ 16 ਪੋਤੇ-ਪੋਤਿਆਂ ਨਾਲ ਰਹਿੰਦਾ ਸੀ। ਸੋਮਵਾਰ ਨੂੰ ਜੋੜੇ ਦਾ ਅੰਤਿਮ ਸਸਕਾਰ ਬੜੀ ਹੀ ਸਾਦਗੀ ਨਾਲ ਕੀਤਾ ਗਿਆ, ਜਿਸ ‘ਚ ਰਿਸ਼ਤੇਦਾਰ ਸਮੇਤ ਤਮਾਮ ਲੋਕ ਸ਼ਾਮਲ ਹੋਏ। ਦੋਵਾਂ ਦੀ ਲਵ ਸਟੋਰੀ ਨੇ ਸਿਰਫ਼ ਦੋਸਤਾਂ ਤੇ ਰਿਸ਼ਤੇਦਾਰਾਂ ‘ਚ ਬਲਕਿ ਆਸਪਾਸ ਦੇ ਖੇਤਰ ‘ਚ ਵੀ ਕਾਫ਼ੀ ਫੇਮਸ ਸੀ।

LEAVE A REPLY