ਪੀਰ ਬਾਬਾ ਨੂਰੇ ਸ਼ਾਹ ਤੇ ਮਸਤਾਂ ਦੀ ਦਰਗਾਹ ‘ਤੇ ਮੇਲਾ ਕਰਵਾਇਆ

0
53

ਜਲੰਧਰ, (ਮਨਪ੍ਰੀਤ ਬੱਬਰ)-ਪੀਰ ਬਾਬਾ ਨੂਰੇ ਸ਼ਾਹ ਤੇ ਮਸਤਾਂ ਦੀ ਦਰਗਾਹ ‘ਤੇ ਸਮੂਹ ਮੁਹੱਲਾ ਨਿਵਾਸੀਆਂ ਵੱਲੋਂ ਮੇਲਾ ਕਰਵਾਇਆ ਗਿਆ। ਇਸ ਮੌਕੇ ‘ਤੇ ਸਮੂਹ ਮੁਹੱਲਾ ਨਿਵਾਸੀਆਂ ਵੱਲੋਂ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਤੇ ਮਹਿਫਲ  ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਹਲਕਾ ਵਿਧਾਇਕ ਰਾਜਿੰਦਰ ਬੇਰੀ, ਵਿਜੇ ਕੁਮਾਰ ਦਕੋਹਾ, ਮਨਦੀਪ ਜੱਸਲ ਨੇ ਆਪਣੀ ਹਾਜ਼ਰੀ ਲਵਾਈ। ਵੱਖ-ਵੱਖ ਮਹਾਨ ਸ਼ਖਸੀਅਤਾਂ ਨੇ ਮਹਿਫਲ ਵਿਚ ਹਾਜ਼ਰੀ ਲਵਾਈ। ਇਸ ਮੌਕੇ ਰਾਜੀਵ ਕਨੌਜੀਆ, ਜੋਗਿੰਦਰ ਸਿੰਘ, ਪਵਨ ਕੁਮਾਰ, ਦਵਿੰਦਰ ਸਿੰਘ, ਰਵਿੰਦਰ ਸਿੰਘ, ਸੁਭਾਸ਼ ਡਲਹੋਤਰਾ, ਸਤਨਾਮ ਸਿੰਘ, ਬੀਬੀ ਰਾਮ ਪਿਆਰੀ, ਬਾਬਾ ਬਲਵੀਰ ਸਿੰਘ, ਕਰਨ ਮਨਦੀਪ, ਹੈਪੀ, ਹਰਜੀਤ ਬਿੱਕਾ, ਸੋਨੀ, ਪਿੰਦਰ, ਮਨੀ, ਵਿਜੇ, ਅਸ਼ਵਨੀ, ਜਤਿੰਦਰ, ਪੰਕਜ, ਰਾਜਨ, ਟੀਟੂ ਆਦਿ ਮੌਜੂਦ ਸਨ। ਇਸ ਸਮਾਗਮ ਵਿਚ ਸੇਵਾਦਾਰਾਂ ਤੇ ਮੁਹੱਲਾ ਨਿਵਾਸੀਆਂ ਨੇ ਵਿਸ਼ੇਸ਼ ਤੌਰ ‘ਤੇ ਇਸ ਮੇਲੇ ਵਿਚ ਸਹਿਯੋਗ ਦਿੱਤਾ। ਰਵਿੰਦਰ ਸਿੰਘ ਰਵੀ ਤੇ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਮੁਹੱਲਾ ਨਿਵਾਸੀਆਂ ਦਾ ਧੰਨਵਾਦ ਕੀਤਾ।

Babar-16a

LEAVE A REPLY