ਪੀਣ ਵਾਲੇ ਪਾਣੀ ਦੀ ਕਮੀ ਨੂੰ ਲੈ ਕੇ ਪਿੰਡ ਹਵੇਲੀ ਵਾਸੀਆਂ ਵਲੋਂ ਚੱਕਾ ਜਾਮ

0
138

ਮਾਹਿਲਪੁਰ, (TLT)-ਪਿਛਲੇ ਕਈ ਦਿਲਾ ਤੋਂ ਪੀਣ ਵਾਲੇ ਪਾਣੀ ਦੀ ਕਮੀ ਤੋਂ ਦੁਖ਼ੀ ਲਾਗਲੇ ਪਿੰਡ ਹਵੇਲੀ ਦੇ ਪਿੰਡ ਵਾਸੀਆਂ ਨੇ ਅੱਜ ਹੁਸ਼ਿਆਰਪੁਰ ਗੜ੍ਹਸ਼ੰਕਰ ਰੋਡ ‘ਤੇ ਚੱਕਾ ਜਾਮ ਕਰਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀ ਮੰਗ ਕਰ ਰਹੇ ਸਨ ਕਿ ਉਨ੍ਹਾਂ ਦੇ ਪਿੰਡ ਦੇ ਪੀਣ ਵਾਲੇ ਪਾਣੀ ਮੋਟਰ 15 ਦਿਨਾਂ ਤੋਂ ਖ਼ਰਾਬ ਹੈ ਅਤੇ ਵਿਭਾਗ ਲਾਰੇ ਲੱਪੇ ਲਗਾ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਦੀ ਮੋਟਰ ਪਿਛਲੇ 15 ਦਿਨ ਤੋਂ ਖ਼ਰਾਬ ਹੈ ਅਤੇ ਜਲ ਸਪਲਾਈ ਵਿਭਾਗ ਉਨ੍ਹਾਂ ਨੂੰ ਲਾਰੇ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪਿਛਲੇ ਸਾਲ ਵੀ ਖ਼ਰਾਬ ਹੋਈ ਮੋਟਰ ਨੂੰ ਠੀਕ ਕਰਵਾਉਣ ਲਈ ਪਿੰਡ ਵਾਸੀਆਂ ਨੇ ਹਰ ਘਰ ‘ਚੋਂ ਪੈਸੇ ਇੱਕਠੇ ਕਰਕੇ ਲੱਖ ਰੁਪਏ ਦੇ ਕਰੀਬ ਇੱਕਠੇ ਕਰ ਕੇ ਦਿੱਤੇ ਸਨ ਪਰੰਤੂ ਵਿਭਾਗ ਦੇ ਠੇਕੇਦਾਰ ਨੇ ਮਿਲੀ ਭੁਗਤ ਨਾਲ ਉਨ੍ਹਾਂ ਦੇ ਪੈਸੇ ਵੀ ਖ਼ਰਾਬ ਕਰ ਕੇ ਮਾੜੀ ਮੋਟਰ ਪਾ ਦਿੱਤੀ ਜਿਸ ਕਾਰਨ ਉਨ੍ਹਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲ। ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ ਹੀ ਦਫ਼ਤਰ ਦੇ ਗੇੜੇ ਮਾਰਦੇ ਹਨ ਪਰੰਤੂ ਉਨ੍ਹਾਂ ਨੂੰ ਲਾਰੇ ਲਗਾ ਕੇ ਘਰ ਤੋਰ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਪਿੰਡ ਵਾਸੀ ਇੱਕਠੇ ਹੋ ਕੇ ਜਲ ਸਪਲਾਈ ਦੇ ਦਫ਼ਤਰ ਆਏ ਤਾਂ ਦਫ਼ਤਰ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਕੋਈ ਵੀ ਲੜ ਪੱਲਾ ਨਹੀਂ ਫੜਾਇਆ ਜਿਸ ਕਾਰਨ ਉਨ੍ਹਾਂ ਗੁੱਸੇ ਹੋ ਕੇ ਮੁੱਖ ਜਰਨੈਲੀ ਸੜਕ ‘ਤੇ ਧਰਨਾ ਦੇ ਕੇ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ। ਜਲ ਸਪਲਾਈ ਵਿਭਾਗ ਅਤੇ ਪੁਲਿਸ ਨੇ ਜਲਦ ਪਾਣੀ ਦੀ ਸਪਲਾਈ ਚਾਲੂ ਕਰਨ ਦਾ ਭਰੋਸਾ ਦੇ ਕੇ ਜਾਮ ਖੁਲਵਾਇਆ। ਇਸ ਮੌਕੇ ਹਰਦੇਵ ਸਿੰਘ, ਇਕਬਾਲ ਸਿੰਘ, ਅਮਨਿੰਦਰ ਸਿੰਘ, ਸੁਖ਼ਵਿੰਦਰ ਸਿੰਘ, ਗੁਰਪ੍ਰਰੀਤ ਸਿੰਘ, ਰਾਜੀਵ ਕੁਮਾਰ, ਮਨਰਿਜੰਦਰ ਸਿੰਘ, ਬਲਵਿੰਦਰ ਸਿੰਘ, ਅਜੀਤ ਸਿੰਘ, ਬਲਵੀਰ ਸਿੰਘ, ਪ੍ਰਭਜੋਤ ਸਿੰਘ, ਜਸਵਿੰਦਰ ਸਿੰਘ, ਹਰਬਖ਼ਸ਼ ਸਿੰਘ, ਸੁਰਜੀਤ ਸਿੰਘ ਸਮੇਤ ਪਿੰਡ ਦੀਆਂ ਅੌਰਤਾਂ ਭਾਰੀ ਗਿਣਤੀ ਵਿਚ ਹਾਜ਼ਰ ਸਨ ।

LEAVE A REPLY