ਛੱਤੀਸਗੜ੍ਹ ‘ਚ ਮੁਠਭੇੜ ਦੌਰਾਨ 5-5 ਲੱਖ ਦੇ ਦੋ ਇਨਾਮੀ ਨਕਸਲੀ ਢੇਰ

0
90

ਰਾਏਪੁਰ, (TLT)- ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਦੇ ਗੁਨਿਆਪਾਲ ਪਿੰਡ ‘ਚ ਅੱਜ ਸਵੇਰੇ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ 5-5 ਲੱਖ ਦੇ ਦੋ ਇਨਾਮੀ ਨਕਸਲੀਆਂ ਨੂੰ ਢੇਰ ਕਰ ਦਿੱਤਾ। ਉੱਥੇ ਹੀ ਸੁਰੱਖਿਆ ਬਲਾਂ ਨੇ ਇੱਕ ਮਹਿਲਾ ਨਕਸਲੀ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਇਸ ਸੰਬੰਧ ‘ਚ ਦਾਂਤੇਵਾੜਾ ਦੇ ਐੱਸ. ਪੀ. ਅਭਿਸ਼ੇਕ ਪੱਲਵ ਨੇ ਕਿਹਾ ਕਿ ਨਕਸਲ ਵਿਰੋਧੀ ਮੁਹਿੰਮ ਦੇ ਤਹਿਤ ਅੱਜ ਜਦੋਂ ਜ਼ਿਲ੍ਹਾ ਰਿਜ਼ਰਵ ਗਾਰਡ ਦੀ ਟੀਮ ਸਰਚ ਆਪਰੇਸ਼ਨ ‘ਤੇ ਨਿਕਲੀ ਤਾਂ ਇਸ ਦੌਰਾਨ ਇੱਥੇ ਟੀਮ ਦੀ ਨਕਸਲੀਆਂ ਨਾਲ ਮੁਠਭੇੜ ਸ਼ੁਰੂ ਹੋ ਗਈ। ਇਸ ਮੁਠਭੇੜ ਦੌਰਾਨ ਕੁਝ ਨਕਸਲੀ ਇੱਥੋਂ ਬਚ ਕੇ ਨਿਕਲਣ ‘ਚ ਕਾਮਯਾਬ ਰਹੇ। ਇਸ ਮਗਰੋਂ ਜਦੋਂ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਮੁਠਭੇੜ ਵਾਲੀ ਥਾਂ ‘ਤੇ ਸਰਚ ਆਪਰੇਸ਼ਨ ਚਲਾਇਆ ਤਾਂ ਇੱਥੋਂ ਦੋ ਨਕਸਲੀਆਂ ਦੀਆਂ ਲਾਸ਼ਾਂ ਮਿਲੀਆਂ। ਉਨ੍ਹਾਂ ਦੱਸਿਆ ਕਿ ਮੁਠਭੇੜ ਵਾਲੀ ਥਾਂ ਤੋਂ ਸੁਰੱਖਿਆ ਬਲਾਂ ਨੇ ਇੱਕ ਮਹਿਲਾ ਨਕਸਲੀ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।

LEAVE A REPLY