ਨੇਪਾਲ ‘ਚ ਹੜ੍ਹ ਅਤੇ ਢਿੱਗਾਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 50

0
89

ਕਾਠਮੰਡੂ, (TLT)- ਨੇਪਾਲ ‘ਚ ਪੈ ਰਹੇ ਮੋਹਲ਼ੇਧਾਰ ਮੀਂਹ ਕਾਰਨ ਆਏ ਹੜ੍ਹ ਅਤੇ ਇਸ ਦੀ ਵਜ੍ਹਾ ਕਾਰਨ ਵਾਪਰੀਆਂ ਢਿੱਗਾਂ ਡਿੱਗਣ ਦੀਆਂ ਘਟਨਾਵਾਂ ‘ਚ 50 ਲੋਕਾਂ ਦੀ ਮੌਤ ਹੋ ਗਈ, ਜਦਕਿ 33 ਲੋਕ ਲਾਪਤਾ ਹਨ ਨਾਲ ਹੀ 25 ਲੋਕ ਜ਼ਖ਼ਮੀ ਦੱਸੇ ਗਏ, ਜਦੋਂਕਿ 50 ਤੋਂ ਵਧੇਰੇ ਲੋਕਾਂ ਨੂੰ ਬਚਾਇਆ ਗਿਆ ਹੈ। ਹੜ੍ਹ ਕਾਰਨ ਨੇਪਾਲ ਦੇ ਵਧੇਰੇ ਹਿੱਸੇ ਪਾਣੀ ‘ਚ ਡੁੱਬ ਗਏ ਹਨ ਬਚਾਅ ਟੀਮਾਂ ਪ੍ਰਭਾਵਿਤ ਇਲਾਕਿਆਂ ‘ਚ ਬਚਾਅ ਕਾਰਜਾਂ ‘ਚ ਜੁਟੀਆਂ ਹੋਈਆਂ ਹਨ।

LEAVE A REPLY