ਸ੍ਰੀ ਮੁਕਤਸਰ ਸਾਹਿਬ : ਜੇਲ੍ਹ ‘ਚ ਕੈਦੀ ਵਲੋਂ ਖ਼ੁਦਕੁਸ਼ੀ

0
71

ਸ੍ਰੀ ਮੁਕਤਸਰ ਸਾਹਿਬ, (TLT)- ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸੁਧਾਰ ਘਰ ‘ਚ ਅੱਜ ਸਵੇਰੇ ਇਕ ਕੈਦੀ ਵਲੋਂ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਬਰ-ਜਨਾਹ ਦੇ ਕੇਸ ‘ਚ ਜੇਲ੍ਹ ‘ਚ ਹਵਾਲਾਤੀ ਵਜੋਂ ਬੰਦ ਮਾਸਟਰ ਤਰਲੋਚਣ ਸਿੰਘ ਨਾਂਅ ਦੇ ਕੈਦੀ ਨੇ ਖ਼ੁਦਕੁਸ਼ੀ ਕਰ ਲਈ। ਪਤਾ ਲੱਗਿਆ ਹੈ ਕਿ ਉਸ ਨੇ ਇਕ ਖ਼ੁਦਕੁਸ਼ੀ ਨੋਟ ਵੀ ਲਿਖਿਆ ਹੈ ਅਤੇ ਉਸ ‘ਚ ਕਿਹਾ ਹੈ ਕਿ ਜੇਲ੍ਹ ਪ੍ਰਬੰਧਾਂ ‘ਚ ਉਸ ਨੂੰ ਕੋਈ ਪ੍ਰੇਸ਼ਾਨੀ ਨਹੀਂ, ਪਰ ਉਸ ‘ਤੇ ਜਬਰ-ਜਨਾਹ ਦੇ ਲੱਗੇ ਦੋਸ਼ਾਂ ਕਾਰਨ ਪ੍ਰੇਸ਼ਾਨ ਹਨ। ਇਹ ਕੈਦੀ ਰੋਜ਼ਾਨਾ ਕਲਾਸ ਵਿਚ ਦੂਜੇ ਕੈਦੀਆਂ ਨੂੰ ਪੜ੍ਹਾਉਂਦਾ ਸੀ, ਪ੍ਰੰਤੂ ਅੱਜ ਸਵੇਰੇ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਕਲਾਸ ਰੂਮ ਖੋਲ੍ਹ ਕੇ ਖ਼ੁਦਕੁਸ਼ੀ ਕਰ ਲਈ।

LEAVE A REPLY