ਅੰਮ੍ਰਿਤਸਰ ‘ਚ ਪੋਸਟਰ ‘ਤੇ ਆਸ਼ੂ, ਬ੍ਰਹਮ ਮਹਿੰਦਰਾ ਦੀ ਫੋਟੋ, ਸਿੱਧੂ ਗਾਇਬ

0
189

ਅੰਮ੍ਰਿਤਸਰ, (TLT)—ਨਵਜੋਤ ਸਿੰਘ ਸਿੱਧੂ ਦਾ ਕੈਪਟਨ ਨਾਲ ਪੇਚਾ ਕੀ ਪਿਆ ਲੀਡਰਾਂ ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਕਾਂਗਰਸੀਆਂ ਨੇ ਸਿੱਧੂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸਦੀ ਉਦਾਹਰਨ ਇਹ ਪੋਸਟਰ ਦੇ ਰਹੇ ਹਨ, ਜੋ ਦਿਨੇਸ਼ ਬੱਸੀ ਨੂੰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਧੰਨਵਾਦ ਵਜੋਂ ਲਗਾਏ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਪੋਸਟਰਾਂ ਤੋਂ ਸਿੱਧੂ ਦੀ ਫੋਟੋ ਗਾਇਬ ਹੈ। ਹਾਲਾਂਕਿ ਪੋਸਟਰਾਂ ‘ਤੇ ਲੁਧਿਆਣਾ ਤੇ ਪਟਿਆਲਾ ਦੇ ਵਿਧਾਇਕਾਂ ਭਾਰਤ ਭੂਸ਼ਣ ਆਸ਼ੂ ਤੇ ਬ੍ਰਹਮ ਮਹਿੰਦਰਾ ਦੀਆਂ ਤਸਵੀਰਾਂ ਤਾਂ ਹਨ ਪਰ ਆਪਣੇ ਘਰ ਯਾਨੀ ਕਿ ਅੰਮ੍ਰਿਤਸਰ ਤੋਂ ਵਿਧਾਇਕ ਨਵਜੋਤ ਸਿੱਧੂ ਗਾਇਬ ਹਨ। ਸਿੱਧੂ ਪ੍ਰਤੀ ਲੋਕਲ ਕਾਂਗਰਸੀਆਂ ਦੀ ਇਸ ਅਣਦੇਖੀ ਨੇ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਦੇ ਦਿੱਤਾ ਹੈ। ਦੂਜੇ ਪਾਸੇ ਕਾਂਗਰਸ ਦੀ ਜ਼ਿਲਾ ਪ੍ਰਧਾਨ ਇਸ ਮਾਮਲੇ ‘ਤੇ ਪਰਦਾ ਪਾਉਂਦੀ ਨਜ਼ਰ ਆਈ। ਹਾਲਾਂਕਿ ਉਨ੍ਹਾਂ ਇਸ ਸਭ ਨੂੰ ਗਲਤ ਦੱਸਦੇ ਹੋਏ ਜਿੰਮੇਵਾਰ ਵਰਕਰਾਂ ਨਾਲ ਗੱਲ ਕਰਨ ਬਾਰੇ ਵੀ ਕਿਹਾ।

LEAVE A REPLY