ਫਗਵਾੜਾ-ਜਲੰਧਰ ਰੋਡ ‘ਤੇ ਵਾਪਰਿਆ ਹਾਦਸਾ, 25 ਦੇ ਕਰੀਬ ਲੋਕ ਜ਼ਖਮੀ

0
251

ਫਗਵਾੜਾ, (TLT)— ਫਗਵਾੜਾ-ਜਲੰਧਰ ਰੋਡ ਨੇੜੇ ਬੋਲੈਰੋ ਗੱਡੀ ਦਾ ਟਾਇਰ ਫੱਟਣ ਕਰਕੇ ਇਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਕਰੀਬ 25 ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਬੋਲੈਰੋ ਗੱਡੀ ‘ਚ ਸਵਾਰ ਲੋਕ ਕਿਸੇ ਧਾਰਮਿਕ ਸਥਾਨ ‘ਤੇ ਜਾ ਰਹੇ ਹਨ, ਇਸੇ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ। ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੀ ਪੁਲਸ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ। ਜ਼ਖਮੀਆਂ ਨੂੰ ਤੁਰੰਤ ਫਗਵਾੜਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਕਈਆਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ।

LEAVE A REPLY