20 ਕਿਲੋ ਚੂਰਾ ਪੋਸਤ ਸਮੇਤ ਇਕ ਕਾਬੂ

0
159

ਜਲੰਧਰ, (TLT)— ਜਲੰਧਰ ਦੇ ਸੀ.ਆਈ.ਏ. ਸਟਾਫ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਇਕ ਵਿਅਕਤੀ ਨੂੰ ਗੁਪਤ ਸੂਚਨਾ ਦੇ ਆਧਾਰ ‘ਤੇ 20 ਕਿਲੋ ਚੂਰਾ ਪੋਸਤ ਸਮੇਤ ਕਾਬੂ ਕੀਤਾ। ਇਹ ਚੂਰਾ ਪੋਸਤ ਕਸ਼ਮੀਰ ਤੋਂ ਆਏ ਟਰੱਕ ‘ਚੋਂ ਬਰਾਮਦ ਕੀਤਾ ਗਿਆ। ਜਲੰਧਰ ਦਿਹਾਤੀ ਦੇ ਡੀ. ਐੱਸ. ਪੀ. ਅਮਨਦੀਪ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸ. ਐੱਸ. ਪੀ. ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀ. ਆਈ. ਏ. ਸਪੈਸ਼ਲ ਸਟਾਫ ਦੇ ਇੰਚਾਰਜ ਸ਼ਿਵ ਕੁਮਾਰ ਨੇ 20 ਕਿਲੋ ਚੂਰਾ ਪੋਸਤ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਵੀ ਐੱਸ. ਐੱਸ. ਪੀ. ਦਿਹਾਤੀ ਨੇ ਇਕ ਵੱਡੀ ਖੇਪ ਨੂੰ ਫੜ ਕੇ ਖੁਲਾਸਾ ਕੀਤਾ ਸੀ। ਡਰਾਈਵਰ ਹਰ ਵਾਰ ਨਵੇਂ ਢੰਗ ਨਾਲ ਜੰਮੂ-ਕਸ਼ਮੀਰ ਤੋਂ ਚੂਰਾ ਪੋਸਤ ਪੰਜਾਬ ‘ਚ ਲੈ ਕੇ ਆਉਂਦੇ ਹਨ। ਫਿਲਹਾਲ ਪੁਲਸ ਵੱਲੋਂ ਕਾਬੂ ਕੀਤੇ ਗਏ ਨੌਜਵਾਨ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

LEAVE A REPLY