ਮਨਪ੍ਰਰੀਤ ਕੌਰ ਦੀ ਕੈਂਪ ਲਈ ਚੋਣ

0
54

ਕੈਰੋਂ, (TLT)- ਕੈਰੋਂ ਸਥਿਤ ਸਰਕਾਰੀ ਸੈਕੰਡਰੀ ਸਕੂਲ ਕੰਨਿਆ ਦੇ ਸਪੋਰਟਸ ਵਿੰਗ ਵਿਖੇ ਚੱਲ ਰਹੇ ਹੈਂਡਬਾਲ ਵਿੰਗ ਦੀ ਗਿਆਰਵੀਂ ਜਮਾਤ ‘ਚ ਪੜ੍ਹਦੀ ਮਨਪ੍ਰਰੀਤ ਕੌਰ ਦੀ ਜੂਨੀਅਰ ਇੰਡੀਆ ਹੈਂਡਬਾਲ ਚੈਂਪੀਅਨਸ਼ਿਪ ਕੈਂਪ ਲਈ ਚੋਣ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿੰਗ ਦੇ ਅੰਤਰਰਾਸ਼ਟਰੀ ਹੈਂਡਬਾਲ ਕੋਚ ਸਰੂਪ ਸਿੰਘ ਨੇ ਦੱਸਿਆ ਕਿ 21 ਅਗਸਤ ਤੋਂ 30 ਅਗਸਤ ਤਕ ਜੋਧਪੁਰ ‘ਚ ਵੂਮੈਨ ਯੂਥ ਏਸ਼ੀਅਨ ਚੈਂਪੀਅਨਸ਼ਿਪ ਹੋ ਰਹੀ ਹੈ। ਚੈਂਪੀਅਨਸ਼ਿਪ ਲਈ ਇੰਡੀਆ ਟੀਮ ਦਾ ਕੈਂਪ ਦਿੱਲੀ ਦੇ ਸਟੇਡੀਅਮ ਵਿਖੇ ਲੱਗਾ ਹੈ। ਪੰਜਾਬ ਵਿਚੋਂ ਇਕੱਲੀ ਮਨਪ੍ਰਰੀਤ ਕੌਰ ਦੀ ਚੋਣ ਹੀ ਇਸ ਕੈਂਪ ਵਿਚ ਹੋਈ ਹੈ, ਜੋ ਫਖ਼ਰ ਦੀ ਗੱਲ ਹੈ। ਪਿੰ੍ਸੀਪਲ ਰਾਜਪਾਲ ਕੌਰ ਨੇ ਇਸ ਚੋਣ ਦਾ ਸਾਰਾ ਸਿਹਰਾ ਟੀਮ ਕੋਚ ਸਰੂਪ ਸਿੰਘ ਅਤੇ ਮਨਪ੍ਰਰੀਤ ਕੌਰ ਦੀ ਮਿਹਨਤ ਦੇ ਸਿਰ ਬੰਨਿ੍ਹਆ ਹੈ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਜਸਮੀਤ ਕੌਰ, ਹੋਸਟਲ ਇੰਚਾਰਜ ਸੁਖਰਾਜ ਕੌਰ, ਰਣਜੀਤ ਸਿੰਘ ਰਾਣਾ ਸਰਪੰਚ ਕੈਰੋਂ, ਕੋਚ ਕੁਲਵਿੰਦਰ ਕੌਰ, ਕੋਚ ਬਲਜਿੰਦਰ ਸਿੰਘ ਨੇ ਖਿਡਾਰਨ ਤੇ ਕੋਚ ਨੂੰ ਵਧਾਈ ਦਿੱਤੀ।

LEAVE A REPLY