ਦਿੱਲੀ ਵਿਚ ਦੋ ਖ਼ਤਰਨਾਕ ਗੈਂਗਸਟਰ ਕਾਬੂ, ਦੋਵਾਂ ‘ਤੇ ਕੁੱਲ 55 ਅਪਰਾਧਿਕ ਮਾਮਲੇ ਹਨ ਦਰਜ

0
115

ਨਵੀਂ ਦਿੱਲੀ, (TLT) ਦਿੱਲੀ ਪੁਲਿਸ ਸਪੈਸ਼ਲ ਸੈੱਲ ਵੱਲੋਂ ਦੋ ਖ਼ਤਰਨਾਕ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਗੈਂਗਸਟਰ ਕਮਲਜੀਤ ਸਿੰਘ ਤੇ ਸੁਨੀਲ ਮਲਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋ ਸੈਮੀ ਆਟੋਮੈਟਿਕ ਪਿਸਟਲਾਂ, 4 ਮੈਗਜ਼ੀਨਾਂ ਤੇ ਦੋ ਦਰਜਨ ਕੈਟਰਿਜਾਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਦੋਵਾਂ ‘ਤੇ ਕੁੱਲ 55 ਅਪਰਾਧਿਕ ਮਾਮਲੇ ਦਰਜ ਹਨ।

LEAVE A REPLY