ਔਰਤਾਂ ਵਿਰੁੱਧ ਭੱਦੀ ਸ਼ਬਦਾਵਲੀ ਵਾਲਾ ਗੀਤ ਗਾਉਣ ਦੇ ਮਾਮਲੇ ‘ਚ ਹਨੀ ਸਿੰਘ ਵਿਰੁੱਧ ਮਾਮਲਾ ਦਰਜ

0
86

ਐੱਸ. ਏ. ਐੱਸ. ਨਗਰ (TLT)- ਰੈਪ ਗਾਇਕ ਹਨੀ ਸਿੰਘ ਵਲੋਂ ਔਰਤਾਂ ਵਿਰੁੱਧ ਭੱਦੀ ਸ਼ਬਦਾਵਲੀ ਵਾਲੇ ਗਾਏ ਗੀਤ ਦੇ ਮਾਮਲੇ ‘ਚ ਥਾਣਾ ਮਟੌਰ ‘ਚ ਹਨੀ ਸਿੰਘ ਅਤੇ ਗੀਤਕਾਰ ਭੂਸ਼ਣ ਕੁਮਾਰ ਵਿਰੁੱਧ ਕਿਸੇ ਨੂੰ ਬਦਨਾਮ ਕਰਨ ਦੀਆਂ ਧਾਰਾਵਾਂ 294, 509 ਅਤੇ ਆਈ. ਟੀ. ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸੰਬੰਧ ‘ਚ ਪੁਸ਼ਟੀ ਥਾਣਾ ਮਟੌਰ ਦੇ ਮੁਖੀ ਜਗਦੇਵ ਸਿੰਘ ਨੇ ਕੀਤੀ ਹੈ। ਦੱਸਣਯੋਗ ਹੈ ਕਿ ਇਸ ਮਾਮਲੇ ਦਾ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਸਖ਼ਤ ਨੋਟਿਸ ਲੈਂਦਿਆਂ ਡੀ. ਜੀ. ਪੀ. ਪੰਜਾਬ ਨੂੰ ਨੋਟਿਸ ਜਾਰੀ ਕਰਕੇ ਗਾਣਾ ਗਾਉਣ ਵਾਲੇ ਅਤੇ ਸੰਬੰਧਿਤ ਕੰਪਨੀ ਵਿਰੁੱਧ ਕਾਰਵਾਈ ਕਰਨ ਦੀ ਹਦਾਇਤ ਕੀਤੀ ਸੀ।

LEAVE A REPLY