ਦੇਸ਼ ‘ਚ 5 ਲੱਖ 28 ਹਜ਼ਾਰ ਪੁਲਸ ਮੁਲਾਜ਼ਮਾਂ ਦੇ ਅਹੁਦੇ ਖਾਲੀ

0
99

ਨਵੀਂ ਦਿੱਲੀ (TLT)–ਦੇਸ਼ ‘ਚ ਪੁਲਸ ਵਿਭਾਗ ‘ਚ ਕੁੱਲ 5 ਲੱਖ 28 ਹਜ਼ਾਰ ਅਹੁਦੇ ਖਾਲੀ ਹਨ। ਇਨ੍ਹਾਂ ‘ਚੋਂ ਲਗਭਗ ਇਕ ਲੱਖ 29 ਹਜ਼ਾਰ ਇਕੱਲੇ ਉੱਤਰ ਪ੍ਰਦੇਸ਼ ‘ਚ ਹੀ ਹਨ। ਬਿਹਾਰ ‘ਚ ਇਹ ਗਿਣਤੀ 50 ਹਜ਼ਾਰ ਅਤੇ ਪੱਛਮੀ ਬੰਗਾਲ ‘ਚ 49 ਹਜ਼ਾਰ ਹੈ। ਗ੍ਰਹਿ ਮੰਤਰਾਲਾ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਸਭ ਸੂਬਿਆਂ ਦੀ ਪੁਲਸ ਫੋਰਸ ‘ਚ 23,79,728 ਪ੍ਰਵਾਨਿਤ ਅਹੁਦੇ ਹਨ। ਇਨ੍ਹਾਂ ‘ਚੋਂ 18,51,332 ਅਹੁਦਿਆਂ ਨੂੰ ਇਕ ਜਨਵਰੀ 2018 ਤਕ ਭਰ ਲਿਆ ਗਿਆ ਸੀ। ਮੰਤਰਾਲਾ ਦੇ ਇਕ ਅਧਿਕਾਰੀ ਨੇ ਐਤਵਾਰ ਦੱਸਿਆ ਕਿ ਹੁਣ 5 ਲੱਖ 28 ਹਜ਼ਾਰ 396 ਅਹੁਦੇ ਖਾਲੀ ਪਏ ਹਨ। ਉੱਤਰ ਪ੍ਰਦੇਸ਼ ‘ਚ 2 ਲੱਖ 85 ਹਜ਼ਾਰ 540 ਅਹੁਦੇ ਭਰ ਲਏ ਗਏ ਹਨ ਪਰ ਇਕ ਲੱਖ 28 ਹਜ਼ਾਰ 952 ਅਹੁਦੇ ਅਜੇ ਵੀ ਖਾਲੀ ਹਨ। ਬਿਹਾਰ ‘ਚ 1,28,286 ਪ੍ਰਵਾਨਿਤ ਅਹੁਦਿਆਂ ‘ਚੋਂ 77995 ਅਹੁਦਿਆਂ ‘ਤੇ ਮੁਲਾਜ਼ਮ ਤਾਇਨਾਤ ਹਨ ਅਤੇ ਇਥੇ 50,291 ਅਹੁਦੇ ਖਾਲੀ ਹਨ। ਪੱਛਮੀ ਬੰਗਾਲ ‘ਚ 48,981 ਅਹੁਦੇ ਖਾਲੀ ਚੱਲ ਰਹੇ ਹਨ। ਮਹਾਰਾਸ਼ਟਰ ‘ਚ 26,195 ਅਹੁਦੇ ਖਾਲੀ ਹਨ। ਮਹਾਰਾਸ਼ਟਰ ‘ਚ 26,195 ਅਹੁਦੇ ਖਾਲੀ ਹਨ, ਇਥੇ 2,40,224 ਅਹੁਦੇ ਪ੍ਰਵਾਨਿਤ ਹਨ। ਮੱਧ ਪ੍ਰਦੇਸ਼ ‘ਚ 1,15,731 ਪ੍ਰਵਾਨਿਤ ਅਹੁਦੇ ਹਨ ਪਰ ਇਨ੍ਹਾਂ ‘ਚੋਂ ਇਸ ਸਮੇਂ 22,355 ਖਾਲੀ ਹਨ। ਤਾਮਿਲਨਾਡੂ ਪੁਲਸ ‘ਚ 22,420 ਅਹੁਦੇ ਖਾਲੀ ਪਏ ਹਨ। ਕਰਨਾਟਕ ‘ਚ 21,943 ਅਹੁਦਿਆਂ ‘ਤੇ ਨਿਯੁਕਤੀ ਹੋਣੀ ਅਜੇ ਬਾਕੀ ਹੈ। ਗੁਜਰਾਤ ਪੁਲਸ ‘ਚ 21,070 ਅਸਾਮੀਆਂ ਖਾਲੀ ਪਈਆਂ ਹਨ। ਝਾਰਖੰਡ ‘ਚ ਇਹ ਗਿਣਤੀ 18,931 ਹੈ। ਰਾਜਸਥਾਨ ‘ਚ 18,0003 ਅਹੁਦੇ ਖਾਲੀ ਪਏ ਹਨ। ਆਂਧਰਾ ਪ੍ਰਦੇਸ਼ ‘ਚ 17,933, ਹਰਿਆਣਾ ‘ਚ 16,844 ਅਤੇ ਛੱਤੀਸਗੜ੍ਹ ‘ਚ 11,916 ਅਹੁਦਿਆਂ ‘ਤੇ ਕੋਈ ਪੁਲਸ ਮੁਲਾਜ਼ਮ ਨਹੀਂ ਹੈ। ਓਡਿਸ਼ਾ ‘ਚ 10,322 ਅਹੁਦੇ ਖਾਲੀ ਹਨ। ਆਸਾਮ ‘ਚ 11,452 ਅਤੇ ਜੰਮੂ-ਕਸ਼ਮੀਰ ‘ਚ 10,044 ਅਹੁਦੇ ਖਾਲੀ ਪਏ ਹਨ। ਪੰਜਾਬ ਬਾਰੇ ਰਿਪੋਰਟ ‘ਚ ਕੋਈ ਜ਼ਿਕਰ ਨਹੀਂ ਕੀਤਾ ਗਿਆ।

LEAVE A REPLY