ਨਾਈਜੀਰੀਆ ‘ਚ ਪੈਟਰੋਲ ਦੇ ਟੈਂਕਰ ‘ਚ ਧਮਾਕਾ, 35 ਲੋਕਾਂ ਦੀ ਮੌਤ

0
112

ਲਾਗੋਸ, (TLT) ਨਾਈਜੀਰੀਆ ‘ਚ ਇੱਕ ਪੈਟਰੋਲ ਦੇ ਟੈਂਕਰ ‘ਚ ਹੋਏ ਧਮਾਕੇ ‘ਚ ਘੱਟੋ-ਘੱਟ 35 ਲੋਕਾਂ ਦੀ ਮੌਤ ਹੋ ਗਈ, ਜਦਕਿ 101 ਹੋਰ ਜ਼ਖ਼ਮੀ ਹੋ ਗਏ। ਇੱਕ ਸਥਾਨਕ ਅਧਿਕਾਰੀ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਸੰਘੀ ਸੜਕ ਸੁਰੱਖਿਆ ਕਾਰਪਸ ਦੇ ਸਟੇਟ ਕਮਾਂਡਰ ਅਲਿਊ ਬਾਬਾ ਮੁਤਾਬਕ ਇਹ ਹਾਦਸਾ ਸੋਮਵਾਰ ਨੂੰ ਬੇਨਯੂ ਸੂਬੇ ਦੇ ਅਬੁਮਬੇ ਪਿੰਡ ‘ਚ ਉਸ ਵੇਲੇ ਵਾਪਰਿਆ, ਜਦੋਂ ਲੋਕ ਇਸ ਦਾ ਤੇਲ ਇਕੱਠਾ ਕਰ ਰਹੇ ਸਨ। ਉਸ ਨੇ ਦੱਸਿਆ ਕਿ ਟੈਂਕਰ ਚਾਲਕ ਨੇ ਖੱਡਿਆਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਟੈਂਕਰ ਸੜਕ ਤੋਂ ਤਿਲਕ ਕੇ ਪਲਟ ਗਿਆ। ਇਸ ਤੋਂ ਬਾਅਦ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਬੱਸ ਟੈਂਕਰ ਨਾਲ ਟਕਰਾਅ ਗਈ ਅਤੇ ਜ਼ੋਰਦਾਰ ਧਮਾਕਾ ਹੋਇਆ, ਜਿਸ ਕਾਰਨ ਬੱਸ ‘ਚ ਸਵਾਰ 14 ਯਾਤਰੀਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਇੱਕ ਬਿਆਨ ਜਾਰੀ ਕਰਕੇ ਇਸ ਹਾਦਸੇ ‘ਤੇ ਦੁੱਖ ਪ੍ਰਗਟਾਉਂਦਿਆਂ ਇਸ ਨੂੰ ਮੰਦਭਾਗਾ ਦੱਸਿਆ ਹੈ।

LEAVE A REPLY