ਖਡੂਰ ਸਾਹਿਬ ਦੇ ਨੇੜਲੇ ਪਿੰਡ ‘ਚ ਲੋਕਾਂ ਨੇ ਨਸ਼ੇ ਸਮੇਤ ਤਸਕਰਾਂ ਨੂੰ ਫੜ ਕੇ ਕੀਤਾ ਪੁਲਿਸ ਦੇ ਹਵਾਲੇ

0
168

ਖਡੂਰ ਸਾਹਿਬ, (TLT)- ਇੱਥੋਂ ਦੇ ਨੇੜਲੇ ਪਿੰਡ ਰਾਮਪੁਰ (ਭੂਤਵਿੰਡ) ਦੀ ਪੰਚਾਇਤ ਅਤੇ ਹੋਰ ਮੋਹਤਬਰਾਂ ਨੇ ਪਿੰਡ ‘ਚ ਨਸ਼ੇ (ਚਿੱਟੇ) ਦੀ ਸਪਲਾਈ ਕਰਨ ਵਾਲੇ ਦੋ ਵਿਅਕਤੀਆਂ ਨੂੰ ਫੜ ਕੇ ਥਾਣਾ ਵੈਰੋਵਾਲ ਦੀ ਪੁਲਿਸ ਹਵਾਲੇ ਕੀਤਾ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਪਿੰਡ ਦੀ ਇੱਕ ਔਰਤ ਨੂੰ ਵੀ ਕਾਬੂ ਕੀਤਾ ਹੈ, ਜਿਸ ਨੂੰ ਕਿ ਉਕਤ ਤਸਕਰ ਨਸ਼ਾ ਸਪਲਾਈ ਕਰਨ ਲਈ ਆਏ ਸਨ। ਇਸ ਬਾਰੇ ‘ਚ ਥਾਣਾ ਵੈਰੋਵਾਲ ਵਿਖੇ ਜਾਣਕਾਰੀ ਦਿੰਦੇ ਹੋਏ ਸਰਪੰਚ ਰਣਜੀਤ ਸਿੰਘ ਗੋਲਡੀ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕੇ ਬਿਜਲੀ ਦਾ ਸਮਾਨ ਅਤੇ ਕੁਰਸੀਆਂ ਮੇਜ਼ ਵੇਚਣ ਦੇ ਲਈ ਦੋ ਵਿਅਕਤੀ ਪਿੰਡ ‘ਚ ਛੋਟੇ ਹਾਥੀ ‘ਤੇ ਪਿਛਲੇ ਲੰਮੇ ਸਮੇਂ ਤੋਂ ਆਉਂਦੇ ਸਨ। ਇਸ ਸਮਾਨ ਨੂੰ ਵੇਚਣ ਦੇ ਬਹਾਨੇ ਉਹ ਪਿੰਡ ‘ਚ ਨਸ਼ਿਆਂ ਦੀ ਸਪਲਾਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਗੁਪਤ ਸੂਚਨਾ ਮਿਲਣ ‘ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਇਨ੍ਹਾਂ ਦੋ ਵਿਅਕਤੀਆਂ ਨੂੰ ਨਸ਼ੇ ਦੇ ਇੱਕ ਪੈਕਟ ਸਣੇ ਕਾਬੂ ਕਰਕੇ ਵੈਰੋਵਾਲ ਦੀ ਪੁਲਿਸ ਦੇ ਹਵਾਲੇ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਦੀ ਇੱਕ ਔਰਤ ਨੂੰ ਵੀ ਫੜਿਆ, ਜਿਸ ਨੂੰ ਕਿ ਇਹ ਤਸਕਰਾ ਨਸ਼ਾ ਸਪਲਾਈ ਕਰਨ ਲਈ ਆਏ ਸਨ।

LEAVE A REPLY