ਪੱਗ ਦੀ ਬੇਅਦਬੀ ਕਰਨ ਵਾਲੇ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਦੇ ਅਧਿਕਾਰੀਆਂ ਖ਼ਿਲਾਫ਼ ਮੁਕੱਦਮਾ ਦਰਜ

0
143

ਸਰੀ, (TLT)- ਬ੍ਰਿਟਿਸ਼ ਕੋਲੰਬੀਆ ‘ਚ ਇਕ ਸਿੱਖ ਨੇ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਦੇ ਅਧਿਕਾਰੀਆਂ ਖ਼ਿਲਾਫ਼ ਉਸ ਦੀ ਦਸਤਾਰ ਪਾੜਨ ਅਤੇ ਉਸ ਨੂੰ ਸੁੱਟਣ ਦੇ ਦੋਸ਼ ਲਾਏ ਹਨ। ਇਸ ਵਿਅਕਤੀ ਦਾ ਕਹਿਣਾ ਹੈ ਕਿ 2 ਸਾਲ ਪਹਿਲਾਂ ਜਦੋਂ ਪੁਲਿਸ ਉਸ ਨੂੰ ਕਿਸੇ ਕਾਰਨ ਗ੍ਰਿਫ਼ਤਾਰ ਕਰਨ ਪੁੱਜੀ ਤਾਂ ਆਰਸੀਐੱਮਪੀ ਅਫ਼ਸਰ ਵੱਲੋਂ ਉਸ ਦੇ ਧਾਰਮਿਕ ਚਿੰਨ੍ਹ ਦੀ ਬੇਅਦਬੀ ਕੀਤੀ ਗਈ ਸੀ ਜਿਸ ਕਾਰਨ ਬੀਸੀ ਦੀ ਅਦਾਲਤ ‘ਚ ਪੁਲਿਸ ਖ਼ਿਲਾਫ਼ ਸਿਵਲ ਮੁਕੱਦਮਾ ਦਾਇਰ ਕੀਤਾ ਗਿਆ ਹੈ। ਇਹ ਘਟਨਾ 30 ਜੂਨ 2017 ਨੂੰ ਵਾਪਰੀ ਸੀ ਜਿਸ ਦੇ ਸਬੰਧ ‘ਚ ਹੁਣ ਮੁਕੱਦਮਾ ਦਰਜ ਕਰਵਾਇਆ ਗਿਆ ਹੈ।
ਅਬਟਸਫੋਰਟ ਵਾਸੀ ਕੰਵਲਜੀਤ ਸਿੰਘ ਅਨੁਸਾਰ ਇਸ ਘਟਨਾ ਵਿਚ ਉਸ ਨੂੰ 4-5 ਅਫਸਰਾਂ ਵੱਲੋਂ ਘੇਰ ਕੇ ਗ੍ਰਿਫ਼ਤਾਰ ਕਰਨ ਵੇਲੇ ਇਕ ਅਫਸਰ ਵੱਲੋਂ ਉਸ ਦੀ ਦਸਤਾਰ ਲਾਹ ਦਿੱਤੀ ਗਈ ਸੀ। ਉਸ ਦੇ ਵਾਲ ਤਕ ਫੜੇ ਗਏ ਜਿਸ ਕਾਰਨ ਉਸ ਦਾ ਜੂੜਾ ਖੁੱਲ੍ਹ ਗਿਆ ਅਤੇ ਉਸ ਦੀ ਦਸਤਾਰ ਫੱਟ ਗਈ। ਇਹ ਕਾਫ਼ੀ ਦਰਦਨਾਕ ਸੀ। ਉਸ ਨੇ ਕਾਫੀ ਅਪਮਾਨਿਤ ਮਹਿਸੂਸ ਕੀਤਾ। ਪੁਲਿਸ ਅਫਸਰ ਨੂੰ ਅਜਿਹਾ ਕਰਨ ਤੋਂ ਰੋਕਿਆ ਪਰ ਉਸ ਦੀ ਕਿਸੇ ਨੇ ਨਹੀਂ ਸੁਣੀ, ਜਿਸ ਦੀ ਉਹ ਭਰਪਾਈ ਚਾਹੁੰਦਾ ਹੈ।

LEAVE A REPLY