ਸੁਧੀਰ ਕੁਮਾਰ ਘੁੱਗੀ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਜਨਰਲ ਸਕੱਤਰ ਨਿਯੁਕਤ 

0
97

ਜਲੰਧਰ, (ਮਨਪ੍ਰੀਤ ਬੱਬਰ)—ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਤੇ ਜਲੰਧਰ ਸੈਂਟਰਲ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਨੇ ਵਾਰਡ ਨੰ. 19 ਦੇ ਮਿਹਨਤੀ ਅਤੇ ਪੁਰਾਣੇ ਵਰਕਰ ਸੁਧੀਰ ਕੁਮਾਰ (ਘੁੱਗੀ) ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ। ਇਸ ਤੋਂ ਪਹਿਲਾ ਉਹ ਯੂਥ ਕਾਂਗਰਸ ਅਤੇ ਵਾਰਡ ਪ੍ਰਧਾਨ ਦੇ ਅਹੁਦੇ ‘ਤੇ ਪਿਛਲੇ 20 ਸਾਲਾਂ ਤੋਂ ਪਾਰਟੀ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸ ਮੌਕੇ ‘ਤੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਦੇਵ ਨੇ ਕਿਹਾ ਕਿ ਸ਼ਹਿਰ ਦੇ ਹਰ ਇਲਾਕੇ ਵਿਚੋਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਵੱਖ-ਵੱਖ ਅਹੁਦਿਆਂ ‘ਤੇ ਨਿਯੁਕਤ ਕੀਤਾ ਜਾ ਰਿਹਾ ਹੈ ਤਾਂ ਕਿ ਕਾਂਗਰਸ ਪਾਰਟੀ ਨੂੰ ਹੋਰ ਮਜਬੂਤ ਕੀਤਾ ਜਾ ਸਕੇ। ਸੁਧੀਰ ਕੁਮਾਰ (ਘੁੱਗੀ) ਵਰਗੇ ਹੋਰ ਵੀ ਮਿਹਨਤੀ ਵਰਕਰਾਂ ਨੂੰ ਜਲਦ ਹੀ ਅਹੁਦੇ ਦੇ ਕੇ ਨਿਵਾਜਿਆ ਜਾਵੇਗਾ ਤਾਂ ਜੋ ਵਰਕਰਾਂ ਦਾ ਪਾਰਟੀ ਪ੍ਰਤੀ ਵਿਸ਼ਵਾਸ ਬਣਿਆ ਰਹੇ। ਇਸ ਨਿਯੁਕਤੀ ਤੇ ਸੁਧੀਰ ਕੁਮਾਰ ਘੁੱਗੀ ਨੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਦੇਵ ਤੇ ਵਿਧਾਇਕ ਰਾਜਿੰਦਰ ਬੇਰੀ ਅਤੇ ਕੌਂਸਲਰ ਸ੍ਰੀਮਤੀ ਉਮਾ ਬੇਰੀ ਦਾ ਧੰਨਵਾਦ ਕੀਤਾ ਤੇ ਸੁਧੀਰ ਕੁਮਾਰ ਘੁੱਗੀ ਨੇ ਕਿਹਾ ਪਾਰਟੀ ਨੇ ਜੋ ਮੇਰੀ ਮਿਹਨਤ ਨੂੰ ਦੇਖਦੇ ਹੋਏ ਮੇਰੇ ‘ਤੇ ਵਿਸ਼ਵਾਸ ਜਿਤਾਇਆ ਹੈ। ਮੈਂ ਪੂਰੀ ਮਿਹਨਤ ਨਾਲ ਪਾਰਟੀ ਪ੍ਰਤੀ ਸੇਵਾ ਨਿਭਾਵਾਂਗਾ।

LEAVE A REPLY